ਕੈਂਚੀ ਫੇਰ ਕੇ ਕੰਗਨਾ ਦੀ ਫਿਲਮ ਨੂੰ ਸੈਂਸਰ ਬੋਰਡ ਨੇ ਦਿੱਤਾ ਸਰਟੀਫਿਕੇਟ

Update: 2024-09-09 01:18 GMT

Film ਐਮਰਜੈਂਸੀ ਦੇ 3 ਸੀਨ ਹਟਾਏ ਜਾਣਗੇ

10 ਬਦਲਾਅ ਵੀ ਕਰਨੇ ਪੈਣਗੇ, ਇਸ ਤੋਂ ਬਾਅਦ ਰਿਲੀਜ਼ ਹੋਵੇਗੀ

ਚੰਡੀਗੜ੍ਹ :ਹਿਮਾਚਲ ਪ੍ਰਦੇਸ਼ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਦੁਆਰਾ U/A ਸਰਟੀਫਿਕੇਟ ਦਿੱਤਾ ਗਿਆ ਹੈ। ਸੀਬੀਐਫਸੀ ਨੇ ਇਸ ਫਿਲਮ ਦੇ ਕਈ ਦ੍ਰਿਸ਼ਾਂ 'ਤੇ ਇਤਰਾਜ਼ ਜਤਾਇਆ ਹੈ, ਜਿਸ ਕਾਰਨ ਹੁਣ ਇਹ ਫਿਲਮ ਕਈ ਕਟੌਤੀਆਂ ਅਤੇ ਬਦਲਾਅ ਤੋਂ ਬਾਅਦ ਕੁਝ ਹਫਤਿਆਂ 'ਚ ਰਿਲੀਜ਼ ਹੋਵੇਗੀ।

ਸੀਬੀਐਫਸੀ ਨੇ ਇਸ ਫਿਲਮ ਦੇ 3 ਸੀਨ ਡਿਲੀਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਖ਼ਤ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਕਿ ਫ਼ਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਇਸ ਵਿੱਚ 10 ਬਦਲਾਅ ਕੀਤੇ ਜਾਣ। ਸਿੱਖ ਜਥੇਬੰਦੀਆਂ ਨੇ ਫਿਲਮ ਨੂੰ ਲੈ ਕੇ ਇਤਰਾਜ਼ ਉਠਾਇਆ ਸੀ, ਜਿਸ ਕਾਰਨ CBFC ਨੇ ਸਰਟੀਫਿਕੇਟ ਰੋਕ ਲਿਆ ਸੀ। ਕੰਗਨਾ ਨੇ ਦੱਸਿਆ ਸੀ ਕਿ ਸਰਟੀਫਿਕੇਟ ਨਾ ਮਿਲਣ ਕਾਰਨ ਫਿਲਮ ਆਪਣੇ ਤੈਅ ਸਮੇਂ 'ਤੇ ਰਿਲੀਜ਼ ਨਹੀਂ ਹੋ ਸਕੀ। ਸੈਂਸਰ ਬੋਰਡ ਤੋਂ ਸਰਟੀਫਿਕੇਟ ਮਿਲਣ ਤੋਂ ਬਾਅਦ ਹੁਣ ਤੱਕ ਸਿੱਖ ਜਥੇਬੰਦੀਆਂ ਜਾਂ ਕੰਗਨਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

Tags:    

Similar News