ਕੈਨੇਡਾ ਦੇ ਸਵ: ਗੁਰਚਰਨਜੀਤ ਸਿੰਘ ਦੰਦੀਵਾਲ ਨਮਿੱਤ ਪਿੰਡ ਬਖੋਪੀਰ ਵਿਖੇ ਨਮਿੱਤ ਪਾਠ ਦਾ ਭੋਗ 23 ਦਸੰਬਰ ਨੂੰ
ਟੋਰਾਂਟੋ: ਕੈਨੇਡਾ ਦੇ ਮੰਨੇ ਪ੍ਰਮੰਨੇ ਉੱਘੇ ਬਿਜ਼ਨਸਮੈਨ ਤੇ ਦਾਨੀ ਸਵਰਗਵਾਸੀ ਸ੍ਰ: ਗੁਰਚਰਨਜੀਤ ਸਿੰਘ ਦੰਦੀਵਾਲ ਕੁੱਝ ਸਮਾਂ ਪਹਿਲਾਂ ਟੋਰਾਂਟੋ ਵਿਖੇ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਸਸਕਾਰ ਬਰੈਂਪਟਨ ਵਿਖੇ ਕੀਤਾ ਗਿਆ ਸੀ ਤੇ ਇਸ ਮੌਕੇ 'ਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ ਨਜ਼ਦੀਕੀ ਦੋਸਤ ਮਿੱਤਰਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਇਸ ਮੌਕੇ 'ਤੇ ਸ਼ਾਮਿਲ ਹੋਏ ਸਨ। ਜ਼ਿਲ੍ਹਾ ਸੰਗਰੂਰ ਵਿੱਚ ਭਵਾਨੀਗੜ੍ਹ ਲਾਗਲੇ ਪਿੰਡ ਬਖੋਪੀਰ ਦੇ ਜੰਮਪਲ ਸ੍ਰ: ਗੁਰਚਰਨਜੀਤ ਸਿੰਘ ਦੰਦੀਵਾਲ ਨੇ ਲਗਭਗ 50 ਸਾਲ ਟੋਰਾਂਟੋ ਅਤੇ ਆਸ-ਪਾਸ ਦੇ ਸ਼ਹਿਰ ਵਿੱਚ ਆਪਣੇ ਬਿਜ਼ਨੈਸ ਸਫਲਤਾ ਨਾਲ ਚਲਾਏ ਅਤੇ ਉਹ ਸਮਾਜ ਸੇਵੀ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਰਹੇ। ਉਨ੍ਹਾਂ ਦੇ ਬੇਟੇ ਸ਼ਾਨ ਦੰਦੀਵਾਲ ਟੋਰਾਂਟੋ ਦੇ ਉੱਘੇ ਵਕੀਲ ਹਨ ਤੇ ਦੂਸਰਾ ਬੇਟਾ ਬਲਰੀਤ ਸਿੰਘ ਦੰਦੀਵਾਲ ਵੈਨਕੂਵਰ ਵਿਖੇ ਇੰਜਨੀਅਰ ਹੈ। ਸ੍ਰ: ਗੁਰਚਰਨਜੀਤ ਸਿੰਘ ਦੰਦੀਵਾਲ ਆਪਣੇ ਪਿੱਛੇ ਪਤਨੀ ਦਵਿੰਦਰ ਕੌਰ ਦੰਦੀਵਾਲ, ਦੋ ਪੁੱਤਰ, ਨੂੰਹ ਤੋਂ ਇਲਾਵਾ ਪੋਤੇ ਪੋਤੀਆਂ ਦਾ ਹਰਿਆ ਭਰਿਆ ਪਰਿਵਾਰ ਛੱਡ ਗਏ ਸਨ।
ਦੰਦੀਵਾਲ ਪਰਿਵਾਰ ਵੱਲੋਂ ਉਨ੍ਹਾਂ ਨਮਿੱਤ ਸਹਿਜ ਪਾਠ ਦਾ ਭੋਗ ਉਨ੍ਹਾਂ ਦੇ ਜੱਦੀ ਪਿੰਡ ਬੱਖੋਪੀਰ ਨੇੜੇ ਭਵਾਨੀਗੜ੍ਹ ਜ਼ਿਲ੍ਹਾਂ ਸੰਗਰੂਰ ਦੇ ਗੁਰਦੁਆਰਾ ਸਾਹਿਬ ਵਿਖੇ ਪਾਇਆ ਜਾ ਰਿਹਾ ਹੈ। ਸ਼ਾਨ ਦੰਦੀਵਾਲ ਨੇ ਹਮਦਰਦ ਨੂੰ ਦੱਸਿਆ ਕਿ ਦਸੰਬਰ 23, 2025 ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ 12 ਵਜੇ ਤੱਕ ਭੋਗ ਪਾਏ ਜਾਣਗੇ। ਪਰਿਵਾਰ ਵੱਲੋਂ ਸਮੂਹ ਰਿਸ਼ਤੇਦਾਰਾਂ, ਦੋਸਤਾਂ ਨੂੰ ਇਸ ਮੌਕੇ 'ਤੇ ਪੁੱਜਣ ਦੀ ਅਪੀਲ ਕੀਤੀ ਗਈ ਹੈ। ਸਮਾਗਮ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਸ਼ਾਨ ਦੰਦੀਵਾਲ 1-416-735-9762 ਜਾਂ ਫਿਰ ਪਰਿਵਾਰ ਦੇ ਨਜ਼ਦੀਕੀ ਇੰਦਰਜੀਤ (ਰਾਜਾ) ਟਾਂਡੀ +91-98153-52948 ਤੇ ਜਾਂ ਫਿਰ ਨਜ਼ਦੀਕੀ ਦੋਸਤ ਹਰਦਮ ਮਾਂਗਟ ਨੂੰ +91-70871-93928 'ਤੇ ਫੋਨ ਕੀਤਾ ਜਾ ਸਕਦਾ ਹੈ। ਵਰਨਣਯੋਗ ਇਹ ਵੀ ਹੈ ਕਿ ਸ੍ਰ: ਗੁਰਚਰਨਜੀਤ ਸਿੰਘ ਦੰਦੀਵਾਲ ਅਮਰੀਕਾ ਦੇ ਉੱਘੇ ਬਿਜ਼ਨਮੈਨ ਤੇ ਦਾਨੀ ਸ੍ਰ: ਦਰਸ਼ਨ ਸਿੰਘ ਧਾਲੀਵਾਲ ਦੇ ਬਹੁਤ ਹੀ ਨਜ਼ਦੀਕੀ ਦੋਸਤ ਸਨ। ਸ੍ਰ: ਸੁਰਜੀਤ ਸਿੰਘ ਰੱਖੜਾ ਤੇ ਚਰਨਜੀਤ ਸਿੰਘ ਧਾਲੀਵਾਲ ਤੋਂ ਇਲਾਵਾ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਇਸ ਮੌਕੇ 'ਤੇ ਸ਼ਾਮਿਲ ਹੋ ਰਹੇ ਹਨ।