ਮੇਰੇ 'ਤੇ ਹੋਏ ਹਮ-ਲੇ ਦੀ ਜਾਂਚ CBI ਜਾਂ NIA ਕਰੇ : ਸੁਖਬੀਰ ਬਾਦਲ

ਇਹ ਅਰਜ਼ੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਅਤੇ ਅਰਸ਼ਦੀਪ ਸਿੰਘ ਚੀਮਾ ਵੱਲੋਂ ਦਾਇਰ ਕੀਤੀ ਗਈ ਹੈ। ਸੀਨੀਅਰ ਐਡਵੋਕੇਟ ਆਰ.ਐਸ. ਚੀਮਾ

By :  Gill
Update: 2025-04-04 05:15 GMT

ਸੁਖਬੀਰ ਬਾਦਲ ਨੇ ਐਨ ਆਈ ਏ ਤੋਂ ਜਾਂਚ ਦੀ ਮੰਗ ਕੀਤੀ, ਹਾਈ ਕੋਰਟ ਪਹੁੰਚੇ

ਚੰਡੀਗੜ੍ਹ :

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਉਨ੍ਹਾਂ ‘ਤੇ ਹੋਏ ਹਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ (NIA) ਜਾਂ ਸੀ ਬੀ ਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ।

ਕਾਨੂੰਨੀ ਟੀਮ ਨੇ ਪਟੀਸ਼ਨ ਦਾਇਰ ਕੀਤੀ

ਇਹ ਅਰਜ਼ੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਅਤੇ ਅਰਸ਼ਦੀਪ ਸਿੰਘ ਚੀਮਾ ਵੱਲੋਂ ਦਾਇਰ ਕੀਤੀ ਗਈ ਹੈ। ਸੀਨੀਅਰ ਐਡਵੋਕੇਟ ਆਰ.ਐਸ. ਚੀਮਾ ਹਾਈ ਕੋਰਟ ਵਿੱਚ ਸੁਖਬੀਰ ਬਾਦਲ ਦੀ ਪੱਖੀਕਰਨ ਕਰਨਗੇ।

ਅੱਜ ਹੋਵੇਗੀ ਸੁਣਵਾਈ

ਇਸ ਮਾਮਲੇ ਦੀ ਅੱਜ ਹਾਈ ਕੋਰਟ ਵਿੱਚ ਸੁਣਵਾਈ ਹੋਣੀ ਹੈ। ਬਾਦਲ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ‘ਤੇ ਹੋਇਆ ਹਮਲਾ ਇੱਕ ਗੰਭੀਰ ਮਾਮਲਾ ਹੈ, ਜਿਸ ਦੀ ਵਿਸ਼ਵਾਸਯੋਗ ਅਤੇ ਨਿਸ਼ਪੱਖ ਜਾਂਚ ਕੌਮੀ ਜਾਂਚ ਏਜੰਸੀ (ਐਨ ਆਈ ਏ) ਨੂੰ ਸੌਂਪੀ ਜਾਣੀ ਚਾਹੀਦੀ ਹੈ।




 


Tags:    

Similar News