ਜੰਮੂ-ਕਸ਼ਮੀਰ ਦੇ ਤਰਾਲ 'ਚ ਯੂਪੀ ਦੇ ਮਜ਼ਦੂਰ 'ਤੇ ਅੱਤਵਾਦੀਆਂ ਨੇ ਕੀਤਾ ਹਮਲਾ

Update: 2024-10-24 05:19 GMT

ਤਰਾਲ : ਜੰਮੂ-ਕਸ਼ਮੀਰ ਦੇ ਤਰਾਲ ਇਲਾਕੇ 'ਚ ਅੱਤਵਾਦੀਆਂ ਨੇ ਉੱਤਰ ਪ੍ਰਦੇਸ਼ ਦੇ ਇਕ ਮਜ਼ਦੂਰ ਨੂੰ ਗੋਲੀ ਮਾਰ ਦਿੱਤੀ ਹੈ। ਕਸ਼ਮੀਰ ਵਿੱਚ ਇੱਕ ਹਫ਼ਤੇ ਵਿੱਚ ਗ਼ੈਰ-ਸਥਾਨਕ ਮਜ਼ਦੂਰਾਂ ਉੱਤੇ ਇਹ ਤੀਜਾ ਹਮਲਾ ਹੈ।

ਇਸ ਤੋਂ ਪਹਿਲਾਂ ਗੰਦਰਬਲ ਅਤੇ ਸ਼ੋਪੀਆਂ ਵਿੱਚ ਵੀ ਜਾਨਲੇਵਾ ਹਮਲੇ ਹੋਏ ਸਨ। ਪੁਲਸ ਨੇ ਦੱਸਿਆ ਕਿ ਪੀੜਤ ਦੀ ਪਛਾਣ ਬਿਜਨੌਰ ਦੇ ਰਹਿਣ ਵਾਲੇ ਸ਼ੁਭਮ ਕੁਮਾਰ ਵਜੋਂ ਹੋਈ ਹੈ, ਜਿਸ ਨੂੰ ਅੱਤਵਾਦੀਆਂ ਨੇ ਬਾਟਾਗੁੰਡ ਪਿੰਡ 'ਚ ਗੋਲੀ ਮਾਰ ਦਿੱਤੀ ਸੀ। ਮਜ਼ਦੂਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਕਸ਼ਮੀਰ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ ਪ੍ਰਵਾਸੀ ਮਜ਼ਦੂਰਾਂ ਉੱਤੇ ਹਮਲੇ ਦਾ ਇਹ ਤੀਜਾ ਮਾਮਲਾ ਹੈ।

Similar News