ਨਵਸਾਰੀ : ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਦੇ ਗਣਦੇਵੀ ਖੇਤਰ ਦੇ ਦੇਵਸਰ ਨੇੜੇ ਇੱਕ ਟਰਾਂਸਪੋਰਟ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਇਸ ਵੱਡੀ ਅੱਗ 'ਚ ਗੋਦਾਮ 'ਚ ਕੰਮ ਕਰ ਰਹੇ ਕੁਝ ਲੋਕ ਫਸ ਗਏ, ਜਿਨ੍ਹਾਂ 'ਚੋਂ 3 ਲੋਕਾਂ ਦੀ ਮੌਤ ਹੋ ਗਈ ਹੈ।
4 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਗੋਦਾਮ ਵਿੱਚ ਕੈਮੀਕਲ ਮੌਜੂਦ ਹੋਣ ਕਾਰਨ ਅੱਗ ਦੇ ਗੰਭੀਰ ਹੋਣ ਦਾ ਖ਼ਦਸ਼ਾ ਹੈ।