ਪੰਜਾਬ 'ਚ ਤਾਪਮਾਨ ਵਧਿਆ, ਜਾਣੋ ਅੱਜ ਦੇ ਮੌਸਮ ਦਾ ਹਾਲ
ਸਭ ਤੋਂ ਜ਼ਿਆਦਾ ਗਰਮੀ ਪਟਿਆਲਾ ਵਿੱਚ ਦਰਜ ਕੀਤੀ ਗਈ, ਜਿੱਥੇ ਤਾਪਮਾਨ 36.2°C ਰਿਹਾ—ਆਮ ਤਾਪਮਾਨ ਤੋਂ 4.1°C ਵੱਧ। ਚੰਡੀਗੜ੍ਹ (35.8°C), ਲੁਧਿਆਣਾ (35.1°C), ਬਠਿੰਡਾ (33.6°C)
ਪੰਜਾਬ ਵਿੱਚ ਗਰਮੀ ਆਪਣੀ ਰਫ਼ਤਾਰ ਪਕੜ ਰਹੀ ਹੈ। ਮੌਸਮ ਵਿਭਾਗ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ ਰਾਜ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.8 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ, ਜਿਸ ਕਾਰਨ ਅਗਲੇ ਦਿਨਾਂ ਵਿੱਚ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ।
ਸਭ ਤੋਂ ਜ਼ਿਆਦਾ ਗਰਮੀ ਪਟਿਆਲਾ ਵਿੱਚ ਦਰਜ ਕੀਤੀ ਗਈ, ਜਿੱਥੇ ਤਾਪਮਾਨ 36.2°C ਰਿਹਾ—ਆਮ ਤਾਪਮਾਨ ਤੋਂ 4.1°C ਵੱਧ। ਚੰਡੀਗੜ੍ਹ (35.8°C), ਲੁਧਿਆਣਾ (35.1°C), ਬਠਿੰਡਾ (33.6°C) ਅਤੇ ਅੰਮ੍ਰਿਤਸਰ (32.5°C) ਵਿੱਚ ਵੀ ਗਰਮੀ ਦਾ ਪ੍ਰਭਾਵ ਜ਼ੋਰਾਂ 'ਤੇ ਰਿਹਾ।
6 ਤੋਂ 9 ਅਪ੍ਰੈਲ: 5 ਜ਼ਿਲ੍ਹਿਆਂ ਵਿੱਚ ਗਰਮੀ ਦੀ ਲਹਿਰ
ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ ਅਤੇ ਬਰਨਾਲਾ ਵਿੱਚ 6 ਤੋਂ 9 ਅਪ੍ਰੈਲ ਤੱਕ ਗਰਮੀ ਦੀ ਲਹਿਰ (ਹੀਟਵੇਵ) ਦੌਰਾਨ ਗੰਭੀਰ ਹਲਾਤ ਬਣ ਸਕਦੇ ਹਨ। ਤਾਪਮਾਨ ਵਿੱਚ 3 ਤੋਂ 5 ਡਿਗਰੀ ਤੱਕ ਵਾਧਾ ਹੋ ਸਕਦਾ ਹੈ।
9 ਅਪ੍ਰੈਲ ਤੋਂ ਮੀਂਹ ਦੀ ਸੰਭਾਵਨਾ
ਗਰਮੀ ਤੋਂ ਰਾਹਤ ਦੀ ਉਮੀਦ 9 ਅਪ੍ਰੈਲ ਤੋਂ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਦੇ ਅਨੁਸਾਰ, 9 ਅਪ੍ਰੈਲ ਦੀ ਰਾਤ ਤੋਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਮੀਂਹ ਪੈ ਸਕਦੀ ਹੈ, ਜਿਸ ਨਾਲ ਤਾਪਮਾਨ ਵਿੱਚ ਕੁਝ ਘਟਾਓ ਹੋਣ ਦੀ ਸੰਭਾਵਨਾ ਹੈ।
ਅੱਜ ਪੰਜਾਬ ਦੇ ਮੁੱਖ ਸ਼ਹਿਰਾਂ ਦਾ ਮੌਸਮ
ਅੰਮ੍ਰਿਤਸਰ ਅਸਮਾਨ ਸਾਫ਼ 16 – 34
ਜਲੰਧਰ ਅਸਮਾਨ ਸਾਫ਼ 17 – 35
ਲੁਧਿਆਣਾ ਅਸਮਾਨ ਸਾਫ਼ 18 – 35
ਪਟਿਆਲਾ ਅਸਮਾਨ ਸਾਫ਼ 19 – 37
ਮੋਹਾਲੀ ਅਸਮਾਨ ਸਾਫ਼ 17 – 35