ਸੁਨੀਤਾ ਵਿਲੀਅਮਜ਼ ਦੀ ਵਾਪਸੀ ਦਾ ਸਮਾਂ ਨਿਰਧਾਰਤ, ਨਾਸਾ ਨੇ ਦਿੱਤੀ ਅਪਡੇਟ
ਮੌਸਮ ਕਾਰਨ ਤਬਦੀਲ ਹੋਇਆ ਸਮਾਂ;
ਸੁਨੀਤਾ ਵਿਲੀਅਮਜ਼ ਦੀ ਵਾਪਸੀ ਦਾ ਸਮਾਂ ਨਿਰਧਾਰਤ, ਨਾਸਾ ਨੇ ਦਿੱਤੀ ਅਪਡੇਟ
ਪਿਛਲੇ ਨੌਂ ਮਹੀਨਿਆਂ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) 'ਤੇ ਰਹਿ ਰਹੀ ਸੁਨੀਤਾ ਵਿਲੀਅਮਜ਼ ਦੀ ਵਾਪਸੀ ਦੀ ਉਡੀਕ ਹੁਣ ਖਤਮ ਹੋਣ ਜਾ ਰਹੀ ਹੈ। ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਨੇ ਐਲਾਨ ਕੀਤਾ ਹੈ ਕਿ ਉਹ 18 ਮਾਰਚ ਦੀ ਸ਼ਾਮ ਨੂੰ ਧਰਤੀ 'ਤੇ ਵਾਪਸ ਆਉਣਗੇ।
ਕਦੋਂ ਵਾਪਸ ਆਉਣਗੇ ਪੁਲਾੜ ਯਾਤਰੀ?
ਨਾਸਾ ਮੁਤਾਬਕ, ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੇ ਸਹਿਯੋਗੀ ਬੁੱਚ ਵਿਲਮੋਰ ਨੂੰ ਲਿਆਉਣ ਲਈ ਸਪੇਸਐਕਸ ਦਾ ਪੁਲਾੜ ਯਾਨ ਕਰੂ-10 ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚ ਚੁੱਕਾ ਹੈ। ਉਨ੍ਹਾਂ ਦੀ ਵਾਪਸੀ ਲਈ ਤੈਅ ਸਮਾਂ ਮੰਗਲਵਾਰ ਸ਼ਾਮ 5:57 (UTC) ਹੈ, ਜਿਸ ਮੁਤਾਬਕ ਭਾਰਤੀ ਸਮੇਂ ਅਨੁਸਾਰ 19 ਮਾਰਚ ਸਵੇਰੇ 3:30 ਵਜੇ ਉਹ ਧਰਤੀ ‘ਤੇ ਉਤਰਣਗੇ।
ਮੌਸਮ ਕਾਰਨ ਤਬਦੀਲ ਹੋਇਆ ਸਮਾਂ
ਪਹਿਲਾਂ ਉਨ੍ਹਾਂ ਦੀ ਵਾਪਸੀ 20 ਮਾਰਚ ਲਈ ਨਿਰਧਾਰਤ ਕੀਤੀ ਗਈ ਸੀ, ਪਰ ਮੌਸਮ ਦੀ ਸਮੀਖਿਆ ਤੋਂ ਬਾਅਦ, ਇਸਨੂੰ ਇੱਕ ਦਿਨ ਪਹਿਲਾਂ ਕਰ ਦਿੱਤਾ ਗਿਆ। ਨਾਸਾ ਨੇ ਕਿਹਾ ਹੈ ਕਿ ਵਾਪਸੀ ਦੀ ਕਾਰਵਾਈ 'ਤੇ ਨਜ਼ਰ ਰੱਖੀ ਜਾ ਰਹੀ ਹੈ, ਅਤੇ ਉਨ੍ਹਾਂ ਦੀ ਲੈਂਡਿੰਗ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ।
ਭਾਰਤ ਲਈ ਖਾਸ ਮੋਕੇ
ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਦੀ ਘਰ ਵਾਪਸੀ ਵਿਗਿਆਨ ਅਤੇ ਪੁਲਾੜ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਮੋੜ ਵਜੋਂ ਦੇਖੀ ਜਾ ਰਹੀ ਹੈ। ਸਭ ਦੀਆਂ ਨਜ਼ਰਾਂ ਹੁਣ ਉਨ੍ਹਾਂ ਦੀ ਸਫਲ ਵਾਪਸੀ ‘ਤੇ ਟਿਕੀਆਂ ਹੋਈਆਂ ਹਨ।