ਉਤਰ ਪ੍ਰਦੇਸ਼: ਯੂਪੀ ਦੇ ਸੰਭਲ ਦੀ ਜਾਮਾ ਮਸਜਿਦ ਦਾ 5 ਦਿਨਾਂ 'ਚ ਦੂਜੀ ਵਾਰ ਸਰਵੇਖਣ ਕਰਨ ਆਈ ਟੀਮ 'ਤੇ ਇਕ ਖਾਸ ਭਾਈਚਾਰੇ ਦੇ ਲੋਕ ਗੁੱਸੇ 'ਚ ਆ ਗਏ। ਭੀੜ ਨੇ ਪੁਲਿਸ 'ਤੇ ਪਥਰਾਅ ਕੀਤਾ। ਉੱਥੇ ਸਰਵੇ ਲਈ ਪਹੁੰਚੀ ਟੀਮ ਦਾ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਜਦੋਂ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਲੋਕਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਫਿਲਹਾਲ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਡੀਐਮ ਅਤੇ ਐਸਪੀ ਮੌਕੇ 'ਤੇ ਹਨ।
ਦੱਸ ਦੇਈਏ ਕਿ ਅੱਜ ਸਵੇਰੇ 6 ਵਜੇ ਡੀਐਮ-ਐਸਪੀ ਦੇ ਨਾਲ ਇੱਕ ਟੀਮ ਜਾਮਾ ਮਸਜਿਦ ਦਾ ਸਰਵੇਖਣ ਕਰਨ ਪਹੁੰਚੀ ਸੀ। ਸਵੇਰੇ ਟੀਮ ਨੂੰ ਦੇਖ ਕੇ ਮੁਸਲਿਮ ਭਾਈਚਾਰੇ ਦੇ ਲੋਕ ਗੁੱਸੇ 'ਚ ਆ ਗਏ। ਲੋਕਾਂ ਨੇ ਛੁੱਟੀ ਵਾਲੇ ਦਿਨ ਸਰਵੇਖਣ ਨੂੰ ਲੈ ਕੇ ਸਵਾਲ ਉਠਾਏ ਹਨ। ਇਸ ਤੋਂ ਬਾਅਦ ਮਸਜਿਦ ਦੇ ਬਾਹਰ 1 ਹਜ਼ਾਰ ਤੋਂ ਵੱਧ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਜਦੋਂ ਭੀੜ ਮਸਜਿਦ 'ਚ ਦਾਖਲ ਹੋਣ ਲੱਗੀ ਤਾਂ ਪੁਲਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਭਗਦੜ ਮੱਚ ਗਈ।