ਉਟਾਹ ਵਿਚ ਰਾਧਾ ਕ੍ਰਿਸ਼ਨਾ ਮੰਦਿਰ 'ਤੇ ਚਲਾਈਆਂ ਗੋਲੀਆਂ

ਇਸ ਮੰਦਿਰ ਨੂੰ ਪਹਿਲਾਂ ਵੀ ਸਮਾਜ ਵਿਰੋਧੀ ਅਨਸਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਤਾਜ਼ਾ ਹਮਲੇ ਕਾਰਨ ਹਿੰਦੂ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਨਿਗਰਾਨ ਕੈਮਰਿਆਂ ਤੋਂ ਪਤਾ

By :  Gill
Update: 2025-07-04 00:41 GMT

ਉਟਾਹ ਵਿਚ ਰਾਧਾ ਕ੍ਰਿਸ਼ਨਾ ਮੰਦਿਰ 'ਤੇ ਚਲਾਈਆਂ ਗੋਲੀਆਂ

ਪ੍ਰਬੰਧਕਾਂ ਨੇ ਨਫ਼ਰਤੀ ਅਪਰਾਧ ਤਹਿਤ ਮਾਮਲਾ ਦਰਜ ਕਰਨ ਦੀ ਕੀਤੀ ਮੰਗ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਉਟਾਹ ਰਾਜ ਵਿਚ ਸਪੈਨਿਸ਼ ਫੌਰਕ ਵਿਖੇ ਸਥਿੱਤ ਸ਼੍ਰੀ ਸ਼੍ਰੀ ਰਾਧਾ ਕ੍ਰਿਸ਼ਨਾ ਮੰਦਿਰ ਉਪਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਏ ਜਾਣ ਦੀ ਖਬਰ ਹੈ। ਮੰਦਿਰ ਪ੍ਰਬੰਧਕਾਂ ਨੇ ਕਿਹਾ ਹੈ ਕਿ ਇਹ ਨਫ਼ਰਤੀ ਅਪਰਾਧ ਹੈ । ਮੰਦਿਰ ਪ੍ਰਬੰਧਕਾਂ ਨੇ ਨਫ਼ਰਤੀ ਅਪਰਾਧ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕਰਦਿਆਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਦੋਸ਼ੀਆਂ ਦੀ ਪਛਾਣ ਕਰਨ ਵਿੱਚ ਮੱਦਦ ਕਰਨ।

ਇਸ ਮੰਦਿਰ ਨੂੰ ਪਹਿਲਾਂ ਵੀ ਸਮਾਜ ਵਿਰੋਧੀ ਅਨਸਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਤਾਜ਼ਾ ਹਮਲੇ ਕਾਰਨ ਹਿੰਦੂ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਨਿਗਰਾਨ ਕੈਮਰਿਆਂ ਤੋਂ ਪਤਾ ਲੱਗਦਾ ਹੈ ਕਿ ਇਕ ਕਾਰ ਗੇਟ ਦੇ ਬਾਹਰ ਆਉਂਦੀ ਹੈ ਤੇ ਉਸ ਵਿਚ ਸਵਾਰ ਲੋਕ ਮੰਦਿਰ ਉਪਰ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਹਨ। ਗੋਲੀਬਾਰੀ ਕਰਨ ਮੰਦਿਰ ਨੂੰ ਕਾਫੀ ਨੁਕਸਾਨ ਪੁੱਜਾ ਹੈ। ਮੰਦਿਰ ਦੇ ਸੇਵਿਕ ਪਰੈਸਥਾਇਆ ਦਾਸੀ ਅਨੁਸਾਰ ਉਹ ਗੋਲੀਆਂ ਦੀ ਆਵਾਜ਼ ਸੁਣ ਕੇ ਉਠਿੱਆ। ਹਮਲਾਵਰਾਂ ਨੇ ਮੰਦਿਰ ਉਪਰ ਅੰਧਾਧੁੰਦ ਗੋਲੀਆਂ ਚਲਾਈਆਂ। ਮੰਦਿਰ ਦੇ ਪ੍ਰਧਾਨ ਵਾਈ ਵਾਰਡਨ ਨੇ ਕਿਹਾ ਹੈ ਕਿ ਮੰਦਿਰ ਉਪਰ 20 ਤੋਂ 30 ਗੋਲੀਆਂ ਚਲਾਈਆਂ ਗਈਆਂ ਹਨ । ਇੱਕ ਗੋਲੀ ਮੰਦਿਰ ਦੇ ਪੂਜਾ ਹਾਲ ਵਿਚ ਵੀ ਵੱਜੀ ਹੈ ਪਰੰਤੂ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਕੈਪਸ਼ਨ ਮੰਦਿਰ ਉਪਰ ਵੱਜੀਆਂ ਗੋਲੀਆਂ ਦੇ ਨਿਸ਼ਾਨ

Tags:    

Similar News