ਅਮਰੀਕਾ ਦੇ ਪੋਸਟਲ ਸਰਵਿਸ ਕੇਂਦਰ ਵਿੱਚ ਗੋਲੀ-ਬਾਰੀ, ਮੁਲਾਜ਼ਮ ਦੀ ਮੌ-ਤ
ਬਿਆਨ ਅਨੁਸਾਰ ਘਟਨਾ ਸਬੰਧੀ ਫੋਨ ਉਪਰ ਜਾਣਕਾਰੀ ਦੇਣ ਵਾਲੇ ਵਿਅਕਤੀਆਂ ਵੱਲੋਂ ਦੱਸੇ ਹੁਲੀਏ ਅਨੁਸਾਰ ਪੁਲਿਸ ਨੇ ਮੌਕੇ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਸ਼ੱਕੀ ਵਿਅਕਤੀ
ਅਮਰੀਕਾ ਦੇ ਪੋਸਟਲ ਸਰਵਿਸ ਕੇਂਦਰ ਵਿੱਚ ਗੋਲੀਬਾਰੀ, ਮੁਲਾਜ਼ਮ ਦੀ ਮੌਤ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਟੈਕਸਾਸ ਰਾਜ ਵਿਚ ਪੋਸਟਲ ਸਰਵਿਸ ਕੇਂਦਰ ਵਿਚ ਹੋਈ ਗੋਲੀਬਾਰੀ ਵਿਚ ਇਕ ਮੁਲਾਜ਼ਮ ਦੇ ਮਾਰੇ ਜਾਣ ਦੀ ਖਬਰ ਹੈ। ਮਿਸੌਰੀ ਸਿਟੀ ਪੁਲਿਸ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਗੋਲੀਬਾਰੀ ਦੀ ਇਹ ਘਟਨਾ ਸਾਊਥ ਹੋਸਟਨ ਪ੍ਰਾਸੈਸਿੰਗ ਕੇਂਦਰ ਵਿਚ ਰਾਤ 10 ਵਜੇ ਤੋਂ ਪਹਿਲਾਂ ਵਾਪਰੀ। ਮੌਕੇ ਉਪਰ ਪੁੱਜੇ ਪੁਲਿਸ ਅਫਸਰਾਂ ਨੂੰ ਇਕ ਵਿਅਕਤੀ ਮ੍ਰਿਤਕ ਹਾਲਤ ਵਿਚ ਮਿਲਿਆ।
ਬਿਆਨ ਅਨੁਸਾਰ ਘਟਨਾ ਸਬੰਧੀ ਫੋਨ ਉਪਰ ਜਾਣਕਾਰੀ ਦੇਣ ਵਾਲੇ ਵਿਅਕਤੀਆਂ ਵੱਲੋਂ ਦੱਸੇ ਹੁਲੀਏ ਅਨੁਸਾਰ ਪੁਲਿਸ ਨੇ ਮੌਕੇ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਸ਼ੱਕੀ ਵਿਅਕਤੀ ਦੀ ਪਛਾਣ ਡੈਰਿਕ ਲੋਟ ਵਜੋਂ ਹੋਈ ਹੈ। ਪੁਲਿਸ ਅਨੁਸਾਰ ਉਸ ਵਿਰੁੱਧ ਹੱਤਿਆ ਦੇ ਦੋਸ਼ ਲਾਏ ਗਏ ਹਨ। ਪੁਲਿਸ ਅਨੁਸਾਰ ਮ੍ਰਿਤਕ ਵਿਅਕਤੀ ਦੀ ਪਛਾਣ ਕੈਵਿਨ ਜੇ ਹੀਨਸ ਵਜੋਂ ਹੋਈ ਹੈ। ਮ੍ਰਿਤਕ ਤੇ ਸ਼ੱਕੀ ਹਮਲਵਾਰ ਦੋਨੋਂ ਹੀ ਸਹਿ- ਮੁਲਾਜ਼ਮ ਹਨ। ਅਜੇ ਗੋਲੀ ਚੱਲਣ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਅਨੁਸਾਰ ਘਟਨਾ ਦੀ ਜਾਂਚ ਹੋ ਰਹੀ ਹੈ ਜਿਸ ਉਪਰੰਤ ਹੀ ਕਿਸੇ ਸਿੱਟੇ 'ਤੇ ਪੁੱਜਿਆ ਜਾ ਸਕੇਗਾ। ਯੂ ਐਸ ਪੋਸਟਲ ਇੰਸਪੈਕਸ਼ਨ ਸਰਵਿਸ ਹੋਸਟਨ ਡਵੀਜ਼ਨ ਦੇ ਇਕ ਅਧਿਕਾਰੀ ਡਾਨਾ ਕਾਰਟਰ ਅਨੁਸਾਰ ਉਹ ਪੁਲਿਸ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ। ਉਨਾਂ ਕਿਹਾ ਹੈ ਕਿ ਮਿਸੌਰੀ ਸਿਟੀ ਪੁਲਿਸ ਵਿਭਾਗ ਨਾਲ ਸਾਡਾ ਸਹਿਯੋਗ ਕੇਵਲ ਜਾਂਚ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਸਾਡੇ ਮੁਲਾਜ਼ਮਾਂ ਸਮੇਤ ਸਮੁੱਚੇ ਭਾਈਚਾਰੇ ਦੀ ਰਖਿਆ ਕਰਨਾ ਵੀ ਹੈ।