ਸ਼ਾਹਰੁਖ ਖਾਨ ਬਣੇ ਸੱਭ ਤੋਂ ਵੱਧ ਟੈਕਸ ਜਮ੍ਹਾਂ ਕਰਨ ਵਾਲੇ ਅਦਾਕਾਰ

Update: 2024-09-05 06:10 GMT


ਸਾਲ 2024 ਵਿੱਚ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਭਾਰਤੀ ਸੈਲੇਬਸ ਦੀ ਸੂਚੀ ਸਾਹਮਣੇ ਆਈ ਹੈ। ਇਸ ਲਿਸਟ 'ਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦਾ ਨਾਂ ਸਭ ਤੋਂ ਉੱਪਰ ਹੈ। ਥਲਪਤੀ ਵਿਜੇ ਦੂਜੇ ਸਥਾਨ 'ਤੇ ਹਨ। ਕ੍ਰਿਕਟਰ ਵਿਰਾਟ ਕੋਹਲੀ ਦਾ ਨਾਂ ਵੀ ਟਾਪ 10 ਦੀ ਸੂਚੀ 'ਚ ਹੈ।

ਫਾਰਚਿਊਨ ਇੰਡੀਆ ਦੀ ਰਿਪੋਰਟ ਮੁਤਾਬਕ ਸ਼ਾਹਰੁਖ ਖਾਨ ਨੇ ਵਿੱਤੀ ਸਾਲ 2024 'ਚ 92 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਸ਼ਾਹਰੁਖ ਤੋਂ ਬਾਅਦ ਇਸ ਲਿਸਟ 'ਚ ਸਾਊਥ ਦੇ ਸੁਪਰਸਟਾਰ ਥਲਪਤੀ ਵਿਜੇ ਦਾ ਨਾਂ ਹੈ। ਤਾਮਿਲ ਸੁਪਰਸਟਾਰ ਨੇ 80 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਉਥੇ ਹੀ ਸਲਮਾਨ ਖਾਨ ਇਸ ਸੂਚੀ 'ਚ ਤੀਜੇ ਸਥਾਨ 'ਤੇ ਹਨ ਅਤੇ ਉਨ੍ਹਾਂ ਨੇ 75 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ।

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। 'ਕਲਕੀ 2898 ਈ:' ਵਿਚ ਉਸ ਦੇ ਕੰਮ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਦੱਸ ਦੇਈਏ ਕਿ ਅਮਿਤਾਭ ਨੇ ਵਿੱਤੀ ਸਾਲ 2024 'ਚ 71 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਉਥੇ ਹੀ ਕ੍ਰਿਕਟਰ ਵਿਰਾਟ ਕੋਹਲੀ 66 ਕਰੋੜ ਰੁਪਏ ਦਾ ਟੈਕਸ ਭਰ ਕੇ ਇਸ ਸੂਚੀ 'ਚ ਪੰਜਵੇਂ ਸਥਾਨ 'ਤੇ ਪਹੁੰਚ ਗਏ ਹਨ।

ਰਿਤਿਕ ਰੋਸ਼ਨ ਦਾ ਨਾਂ ਵੀ ਟਾਪ 10 'ਚ ਹੈ

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸੂਚੀ ਦੇ ਸਿਖਰਲੇ 10 ਵਿੱਚ ਸਿਰਫ਼ ਵਿਰਾਟ ਕੋਹਲੀ, ਐਮਐਸ ਧੋਨੀ (38 ਕਰੋੜ ਰੁਪਏ) ਅਤੇ ਸਚਿਨ ਤੇਂਦੁਲਕਰ (28 ਕਰੋੜ ਰੁਪਏ) ਹੀ ਆਪਣੀ ਥਾਂ ਬਣਾ ਸਕੇ ਹਨ। ਖਿਡਾਰੀਆਂ ਦੇ ਨਾਂ ਸਿਖਰਲੇ 20 ਵਿਚ ਹਨ। ਉਥੇ ਹੀ 'ਫਾਈਟਰ' ਅਭਿਨੇਤਾ ਰਿਤਿਕ ਰੋਸ਼ਨ 28 ਕਰੋੜ ਰੁਪਏ ਦਾ ਟੈਕਸ ਭਰ ਕੇ ਇਸ ਸੂਚੀ 'ਚ 10ਵੇਂ ਸਥਾਨ 'ਤੇ ਹਨ।

Tags:    

Similar News