Sarabjit Kaur ਨੂੰ Pakistan ਵਿੱਚ ਪਤੀ ਨਾਸਿਰ ਹੁਸ਼ੈਨ ਸਮੇਤ ਕੀਤਾ ਗ੍ਰਿਫਤਾਰ, India ਭੇਜਣ ਦੀ ਤਿਆਰੀ

ਸਰਬਜੀਤ ਕੌਰ ਜੋ ਕੇ ਨਵੰਬਰ 2025 ਦੇ ਵਿੱਚ ਸਿੱਖ ਸੰਗਤਾਂ ਨਾਲ ਪਾਕਿਸਤਾਨ ਦੇ ਵਿੱਚ ਸਿੱਖ ਇਤਿਹਾਸਕਿ ਅਸਥਾਨਾਂ ਦੇ ਦਰਸ਼ਨਾਂ ਲਈ ਗਈ ਸੀ ਪਰ ਉੱਥੋਂ ਉਹ ਲਾਪਤਾ ਹੋ ਗਈ ਸੀ। ਕੁਝ ਸਮੇਂ ਬਾਅਦ ਉਸਦੀਆਂ ਨਿਕਾਹ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਅਤੇ ਉਸ ਨੇ ਪਾਕਿਸਤਾਨ ਦੇ ਵਸਨਕੀ ਨਾਸਿਰ ਹੁਸ਼ੈਨ ਨਾਲ ਨਿਕਾਹ ਕਰਵਾਅ ਲਿਆ ਸੀ।

Update: 2026-01-05 06:19 GMT

ਚੰਡੀਗੜ੍ਹ : ਸਰਬਜੀਤ ਕੌਰ ਜੋ ਕੇ ਨਵੰਬਰ 2025 ਦੇ ਵਿੱਚ ਸਿੱਖ ਸੰਗਤਾਂ ਨਾਲ ਪਾਕਿਸਤਾਨ ਦੇ ਵਿੱਚ ਸਿੱਖ ਇਤਿਹਾਸਕਿ ਅਸਥਾਨਾਂ ਦੇ ਦਰਸ਼ਨਾਂ ਲਈ ਗਈ ਸੀ ਪਰ ਉੱਥੋਂ ਉਹ ਲਾਪਤਾ ਹੋ ਗਈ ਸੀ। ਕੁਝ ਸਮੇਂ ਬਾਅਦ ਉਸਦੀਆਂ ਨਿਕਾਹ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਅਤੇ ਉਸ ਨੇ ਪਾਕਿਸਤਾਨ ਦੇ ਵਸਨਕੀ ਨਾਸਿਰ ਹੁਸ਼ੈਨ ਨਾਲ ਨਿਕਾਹ ਕਰਵਾਅ ਲਿਆ ਸੀ।


ਉਸ ਨੇ ਨਿਕਾਹ ਕਰਵਾਉਣ ਤੋਂ ਪਹਿਲਾਂ ਆਪਣਾ ਧਰਮ ਬਦਲਿਆ ਸੀ ਅਤੇ ਬਾਅਦ ਵਿੱਚ ਆਪਣਾ ਨਾਂ ਸਰਬਜੀਤ ਕੌਰ ਤੋਂ ਨੂਰ ਹੁਸੈਨ ਰੱਖ ਲਿਆ ਸੀ। ਇਸ ਘਟਨਾਂ ਤੋਂ ਬਾਅਦ ਭਾਰਤ ਰਹਿੰਦੀਆਂ ਸਿੱਖ ਸੰਗਤਾਂ ਦੇ ਮਨਾਂ ਵਿੱਚ ਇਸ ਨੂੰ ਲੈ ਕੇ ਭਾਰੀ ਰੋਸ਼ ਪਾਇਆ ਜਾ ਰਿਹਾ ਸੀ।


ਭਾਰਤ ਸਰਕਾਰ ਨੇ ਸਰਬੀਤ ਕੌਰ ਨੂੰ ਭਾਰਤ ਹਵਾਲੇ ਕਰਨ ਲਈ ਵੀ ਕਾਨੂੰਨੀ ਕਾਰਵਾਈ ਆਰੰਭ ਕੀਤੀ ਸੀ। ਪਰ ਖ਼ਬਰਾਂ ਇਹ ਆ ਰਹੀਆਂ ਸਨ ਸਰਬਜੀਤ ਕੌਰ ਅਤੇ ਉਸਦਾ ਪਤੀ ਨਾਸਿਰ ਹੁਸ਼ੈਨ ਘਰ ਤੋਂ ਫਰਾਰ ਹੋ ਗਏ ਹਨ ਅਤੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਰਹੀ ਸੀ।


ਪਰ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਹੈ। ਸਰਬੀਤ ਕੌਰ ਅਤੇ ਉਸਦੇ ਪਤੀ ਨਾਸਿਰ ਹੁਸ਼ੈਨ ਨੂੰ ਪਾਕਿਸਤਾਨ ਪੁਲਿਸ ਨੇ ਗ੍ਰਿਫਤ ਦੇ ਵਿੱਚ ਲੈ ਲਿਆ ਹੈ ਅਤੇ ਜਲਦੀ ਹੈ ਸਰਬਜੀਤ ਕੌਰ ਨੂੰ ਭਾਰਤ ਦੇ ਹਵਾਲੇ ਕੀਤਾ ਜਾ ਸਕਦਾ ਹੈ। 2015 ਤੋਂ ਹੀ ਸਰਬਜੀਤ ਕੌਰ ਨਾਸਿਰ ਹੁਸ਼ੈਨ ਦੇ ਨਾਲ ਰਾਬਤਾ ਰੱਖਦੀ ਸੀ ਅਤੇ ਸੋਸ਼ਲ ਮੀਡੀਆ ਰਾਹੀਂ ਗੱਲਬਾਤ ਕਰਦੀ ਰਹਿੰਦੀ ਸੀ।

Tags:    

Similar News