ਭਾਰਤੀ ਮੂਲ ਦੇ ਸੰਜੇ ਟੇਲਰ ਇਲੀਨੋਇਸ Supreme Court ਦੇ ਜੱਜ ਬਣੇ

ਇਲੀਨੋਇਸ ਦੀ ਸੰਵਿਧਾਨਕ ਪ੍ਰਕ੍ਰਿਆ ਦੁਆਰਾ ਹੋਈ ਹੈ ਜਿਸ ਤਹਿਤ ਜਦੋਂ ਕੋਈ ਜੱਜ ਆਪਣੇ ਕਾਰਜਕਾਲ ਤੋਂ ਪਹਿਲਾਂ ਸੇਵਾ ਮੁਕਤ ਹੋ ਜਾਂਦਾ ਹੈ ਤਾਂ ਉਸ ਦੀ ਜਗਾ 'ਤੇ

By :  Gill
Update: 2026-01-19 04:30 GMT

ਭਾਰਤੀ ਮੂਲ ਦੇ ਸੰਜੇ ਟੇਲਰ ਇਲੀਨੋਇਸ ਸੁਪਰੀਮ ਕੋਰਟ ਦੇ ਜੱਜ ਬਣੇ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ ਸੰਜੇ ਟੀ ਟੇਲਰ ਨੂੰ ਇਲੀਨੋਇਸ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਹੈ। ਉਹ 30 ਜਨਵਰੀ ਨੂੰ ਅਹੁੱਦਾ ਸੰਭਾਲਣਗੇ। ਉਹ ਭਾਰਤੀ ਮੂਲ ਦੇ ਪਹਿਲੇ ਜੱਜ ਹਨ ਜਿਨਾਂ ਦੀ ਰਾਜ ਦੀ ਚੋਟੀ ਦੀ ਅਦਾਲਤ ਵਿੱਚ ਨਿਯੁਕਤੀ ਹੋਈ ਹੈ। ਉਹ ਸੇਵਾ ਮੁਕਤ ਹੋਏ ਜੱਜ ਮੈਰੀ ਜੇਨ ਥੀਸ ਦੀ ਜਗਾ ਲੈਣਗੇ। ਟੇਲਰ ਦੀ ਚੋਣ ਇਲੀਨੋਇਸ ਦੀ ਸੰਵਿਧਾਨਕ ਪ੍ਰਕ੍ਰਿਆ ਦੁਆਰਾ ਹੋਈ ਹੈ ਜਿਸ ਤਹਿਤ ਜਦੋਂ ਕੋਈ ਜੱਜ ਆਪਣੇ ਕਾਰਜਕਾਲ ਤੋਂ ਪਹਿਲਾਂ ਸੇਵਾ ਮੁਕਤ ਹੋ ਜਾਂਦਾ ਹੈ ਤਾਂ ਉਸ ਦੀ ਜਗਾ 'ਤੇ ਅੰਤ੍ਰਿਮ ਨਿਯੁਕਤੀ ਕੀਤੀ ਜਾਂਦੀ ਹੈ। ਉਹ 4 ਦਸੰਬਰ 2028 ਤੱਕ ਇਸ ਅਹੁੱਦੇ 'ਤੇ ਰਹਿਣਗੇ। ਟੇਲਰ ਦਾ 23 ਸਾਲ ਦਾ ਜੁਡੀਸ਼ੀਅਲ ਕਰੀਅਰ ਹੈ ਜਿਸ ਦੌਰਾਨ ਉਨਾਂ ਨੇ ਟਰਾਇਲ ਜੱਜ, ਅਪੀਲ ਜੱਜ ਦੇ ਤੌਰ 'ਤੇ ਸੇਵਾਵਾਂ ਨਿਭਾਈਆਂ ਹਨ। ਉਨਾਂ ਨੇ ਆਪਣਾ ਜੁਡੀਸ਼ੀਅਲ ਕਰੀਅਰ ਅਪ੍ਰੈਲ 2003 ਵਿੱਚ ਕੁੱਕ ਕਾਊਂਟੀ ਸਰਕਟ ਕੋਰਟ ਦੇ ਐਸੋਸੀਏਟ ਜੱਜ ਵਜੋਂ ਸ਼ੁਰੂ ਕੀਤਾ ਸੀ।

Tags:    

Similar News