ਛੱਤੀਸਗੜ੍ਹ : ਕਮਲਾ ਨਗਰ 'ਚ ਰਹਿਣ ਵਾਲੇ ਸੇਵਾਮੁਕਤ ਡੀਜੀਪੀ ਮੋਹਨ ਸ਼ੁਕਲਾ ਦੇ ਬੇਟੇ ਨੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਤੁਸ਼ਾਰ ਨੇ ਬਲੇਡ ਨਾਲ ਗਲੇ ਅਤੇ ਗੁੱਟ ਦੀ ਨਾੜ ਕੱਟ ਦਿੱਤੀ ਸੀ।
ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਉਹ ਪਿਛਲੇ 2 ਸਾਲਾਂ ਤੋਂ ਡਿਪ੍ਰੈਸ਼ਨ 'ਚ ਸੀ। ਅਜਿਹੇ 'ਚ ਪੁਲਸ ਨੂੰ ਸ਼ੱਕ ਹੈ ਕਿ ਤੁਸ਼ਾਰ ਨੇ ਤਣਾਅ ਕਾਰਨ ਖੁਦਕੁਸ਼ੀ ਕੀਤੀ ਹੈ।