ਰਮਜ਼ਾਨ-ਉਲ-ਮੁਬਾਰਕ: ਅੱਜ 20ਵਾਂ ਰੋਜ਼ਾ ਸ਼ਾਮ 6:41 ਵਜੇ ਖੁਲ੍ਹੇਗਾ
ਨਬੀ ਹਜ਼ਰਤ ਮੁਹੰਮਦ (ਸਲ.) ਨੇ ਕਿਹਾ – ਜੰਨਤ ਦੇ 8 ਦਰਵਾਜਿਆਂ 'ਚੋਂ ਇੱਕ ਸਿਰਫ਼ ਰੋਜ਼ੇਦਾਰਾਂ ਲਈ ਹੈ।
ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਦਾ 20ਵਾਂ ਰੋਜ਼ਾ ਅੱਜ ਸ਼ਾਮ 6:41 ਵਜੇ ਖੁਲ੍ਹੇਗਾ। ਮੁਫਤੀ-ਏ-ਆਜ਼ਮ ਮੌਲਾਨਾ ਇਰਤਕਾ-ਉਲ-ਹਸਨ ਕਾਂਧਲਵੀ ਅਤੇ ਮੌਲਾਨਾ ਅਬਦੁਲ ਸੱਤਾਰ (ਇਮਾਮ, ਜਾਮਾ ਮਸਜਿਦ, ਮਾਲੇਰਕੋਟਲਾ) ਨੇ ਰੋਜ਼ੇ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਸਲਾਮ 'ਚ ਰੋਜ਼ੇਦਾਰ ਲਈ ਵਿਸ਼ੇਸ਼ ਇਨਾਮ ਹਨ।
🔹 ਰੋਜ਼ੇ ਦੀ ਮਹੱਤਤਾ
ਨਬੀ ਹਜ਼ਰਤ ਮੁਹੰਮਦ (ਸਲ.) ਨੇ ਕਿਹਾ – ਜੰਨਤ ਦੇ 8 ਦਰਵਾਜਿਆਂ 'ਚੋਂ ਇੱਕ ਸਿਰਫ਼ ਰੋਜ਼ੇਦਾਰਾਂ ਲਈ ਹੈ।
ਰੋਜ਼ੇਦਾਰ ਦੀ ਦੋ ਖੁਸ਼ੀਆਂ – ਇਫ਼ਤਾਰ (ਰੋਜ਼ਾ ਖੋਲ੍ਹਣ) ਸਮੇਂ ਅਤੇ ਅਖਿਰਤ 'ਚ ਰੱਬ ਨਾਲ ਮੁਲਾਕਾਤ।
ਕੁਰਆਨ ਤੇ ਰੋਜ਼ਾ – ਕਿਆਮਤ ਦਿਨ ਰੱਬ ਅੱਗੇ ਰੋਜ਼ੇਦਾਰ ਲਈ ਸਿਫ਼ਾਰਸ਼ ਕਰਨਗੇ।
🔹 ਸਮਾਂ-ਸਾਰਣੀ (ਮਾਲੇਰਕੋਟਲਾ & ਹੋਰ ਸ਼ਹਿਰ)
20ਵਾਂ ਰੋਜ਼ਾ – ਅੱਜ ਸ਼ਾਮ 6:41 ਵਜੇ ਇਫ਼ਤਾਰ।
21ਵਾਂ ਰੋਜ਼ਾ (22 ਮਾਰਚ) – ਸਵੇਰੇ 5:09 ਵਜੇ ਤੱਕ ਸਹਿਰੀ (ਰੋਜ਼ਾ ਰੱਖਣ ਦਾ ਸਮਾਂ)।
ਹੋਰ ਸ਼ਹਿਰ (ਮਾਲੇਰਕੋਟਲਾ ਮੁਤਾਬਕ) – ਲੁਧਿਆਣਾ, ਧੂਰੀ, ਫਗਵਾੜਾ।
ਅੰਮ੍ਰਿਤਸਰ, ਬਠਿੰਡਾ, ਫਰੀਦਕੋਟ – 4 ਮਿੰਟ ਬਾਅਦ।
ਚੰਡੀਗੜ੍ਹ – 3 ਮਿੰਟ ਪਹਿਲਾਂ, ਪਟਿਆਲਾ – 2 ਮਿੰਟ ਪਹਿਲਾਂ।
🔹 ਰੋਜ਼ਾ ਰੱਖਣ ਅਤੇ ਖੋਲ੍ਹਣ ਦੀ ਦੁਆ
📿 ਰੋਜ਼ਾ ਖੋਲ੍ਹਣ ਦੀ ਦੁਆ (ਇਫ਼ਤਾਰ):
"ਅੱਲ੍ਹਾਹੁੰਮਾ ਇੰਨੀ ਲਕਾ ਸੁਮਤੁ ਵ ਬਿਕਾ ਆਮਨਤੂ ਵ ਅਲੈਕਾ ਤਵੱਕਲਤੂ ਵ ਅਲਾ ਰਿਜ਼ਕਿਕਾ ਅਫਤਰਤੂ"
📿 ਰੋਜ਼ਾ ਰੱਖਣ ਦੀ ਦੁਆ (ਸਹਿਰੀ):
"ਵ ਬਿ ਸੋਮੀ ਗ਼ਦਿੱਨ ਨਵੈਤੂ ਮਿਨ ਸ਼ਹਿਰੀ ਰਮਜ਼ਾਨ"
📌 ਮੁਸਲਿਮ ਭਾਈਚਾਰੇ ਨੂੰ ਰਮਜ਼ਾਨ ਦੀ ਮੁਬਾਰਕਬਾਦ! 🙏