ਰਮਜ਼ਾਨ-ਉਲ-ਮੁਬਾਰਕ: 24ਵਾਂ ਰੋਜ਼ਾ ਅੱਜ ਸ਼ਾਮ 6:44 PM 'ਤੇ ਖੁੱਲੇਗਾ
ਮੁਫ਼ਤੀ-ਏ-ਆਜ਼ਮ ਮੌਲਾਨਾ ਮੁਫ਼ਤੀ ਇਰਤਕਾ-ਉਲ-ਹਸਨ ਕਾਂਧਲਵੀ ਅਤੇ ਮੌਲਾਨਾ ਅਬਦੁਲ ਸੱਤਾਰ (ਇਮਾਮ ਤੇ ਖਤੀਬ, ਜਾਮਾ ਮਸਜਿਦ ਮਾਲੇਰਕੋਟਲਾ) ਨੇ ਦੱਸਿਆ ਕਿ ਰੋਜ਼ਾ ਸਿਰਫ਼ ਭੁੱਖ-ਪਿਆਸ
ਇਸਲਾਮ ਦੇ ਸਭ ਤੋਂ ਪਵਿੱਤਰ ਮਹੀਨੇ ਰਮਜ਼ਾਨ-ਉਲ-ਮੁਬਾਰਕ ਦਾ 24ਵਾਂ ਰੋਜ਼ਾ ਅੱਜ ਸ਼ਾਮ 6:44 ਵਜੇ ਖੋਲਿਆ ਜਾਵੇਗਾ। ਇਹ ਮਹੀਨਾ 2 ਮਾਰਚ 2025 ਤੋਂ ਸ਼ੁਰੂ ਹੋਇਆ ਸੀ, ਅਤੇ ਇਸ ਦੌਰਾਨ ਮੁਸਲਿਮ ਭਾਈਚਾਰਾ ਭੁੱਖ, ਪਿਆਸ ਅਤੇ ਨਫਸਾਨੀ ਖਾਹਸ਼ਾਂ 'ਤੇ ਕਾਬੂ ਪਾ ਕੇ ਇਬਾਦਤ ਕਰਦਾ ਹੈ।
ਰੋਜ਼ੇ ਦੀ ਮਹੱਤਤਾ
ਮੁਫ਼ਤੀ-ਏ-ਆਜ਼ਮ ਮੌਲਾਨਾ ਮੁਫ਼ਤੀ ਇਰਤਕਾ-ਉਲ-ਹਸਨ ਕਾਂਧਲਵੀ ਅਤੇ ਮੌਲਾਨਾ ਅਬਦੁਲ ਸੱਤਾਰ (ਇਮਾਮ ਤੇ ਖਤੀਬ, ਜਾਮਾ ਮਸਜਿਦ ਮਾਲੇਰਕੋਟਲਾ) ਨੇ ਦੱਸਿਆ ਕਿ ਰੋਜ਼ਾ ਸਿਰਫ਼ ਭੁੱਖ-ਪਿਆਸ ਤਿਆਗਣ ਦੀ ਰਸਮ ਨਹੀਂ, ਬਲਕਿ ਇਹ ਆਤਮਿਕ ਸ਼ੁੱਧਤਾ ਅਤੇ ਅੱਲ੍ਹਾਹ ਦੀ ਨੇਕੀ ਹਾਸਲ ਕਰਨ ਦਾ ਇੱਕ ਤਰੀਕਾ ਹੈ।
ਪੈਗੰਬਰ ਹਜ਼ਰਤ ਮੁਹੰਮਦ (ਸਲ.) ਨੇ ਫਰਮਾਇਆ ਕਿ ਜੰਨਤ ਦੇ ਅੱਠ ਦਰਵਾਜਿਆਂ ਵਿੱਚੋਂ ਇੱਕ "ਰਯਾਨ" ਰੋਜ਼ੇਦਾਰਾਂ ਲਈ ਖੁੱਲ੍ਹੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰੋਜ਼ੇਦਾਰ ਨੂੰ ਦੋ ਵਾਰ ਖ਼ੁਸ਼ੀ ਮਿਲਦੀ ਹੈ—ਇੱਕ ਰੋਜ਼ਾ ਖੋਲਣ ਵੇਲੇ ਅਤੇ ਦੂਜੀ ਵਾਰ, ਜਦੋਂ ਉਹ ਅਖ਼ਿਰਤ ਵਿੱਚ ਅੱਲ੍ਹਾਹ ਨਾਲ ਮਿਲਦਾ ਹੈ।
ਮਾਲੇਰਕੋਟਲਾ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰੋਜ਼ਾ ਖੋਲਣ ਤੇ ਰੱਖਣ ਦਾ ਸਮਾਂ
ਮਾਲੇਰਕੋਟਲਾ:
24ਵਾਂ ਰੋਜ਼ਾ ਖੋਲਣ ਦਾ ਸਮਾਂ – ਸ਼ਾਮ 6:44 ਵਜੇ
25ਵਾਂ ਰੋਜ਼ਾ ਰੱਖਣ (ਸਹਿਰੀ) ਦਾ ਸਮਾਂ – ਸਵੇਰੇ 5:04 ਵਜੇ ਤੱਕ
ਪੰਜਾਬ ਦੇ ਹੋਰ ਸ਼ਹਿਰਾਂ ਲਈ ਸਮਾਂ-ਅੰਤਰ:
ਲੁਧਿਆਣਾ, ਧੂਰੀ, ਫਗਵਾੜਾ – ਮਾਲੇਰਕੋਟਲਾ ਦੇ ਸਮਾਂ ਮੁਤਾਬਕ
ਨਾਭਾ – ਅੱਧਾ ਮਿੰਟ ਪਹਿਲਾਂ
ਚੰਡੀਗੜ੍ਹ, ਰੋਪੜ – 3 ਮਿੰਟ ਪਹਿਲਾਂ
ਪਟਿਆਲਾ, ਰਾਜਪੁਰਾ – 2 ਮਿੰਟ ਪਹਿਲਾਂ
ਅੰਮ੍ਰਿਤਸਰ, ਫਰੀਦਕੋਟ, ਬਠਿੰਡਾ – 4 ਮਿੰਟ ਬਾਅਦ
ਬਰਨਾਲਾ, ਮਾਨਸਾ, ਜਲੰਧਰ, ਮੋਗਾ, ਬਟਾਲਾ – 2-3 ਮਿੰਟ ਅੰਤਰ
ਰੋਜ਼ਾ ਰੱਖਣ ਅਤੇ ਖੋਲਣ ਦੀ ਨੀਯਤ (ਦੁਆ)
ਰੋਜ਼ਾ ਖੋਲਣ ਦੀ ਦੁਆ (ਅਰਬੀ):
"ਅੱਲ੍ਹਾਹੁੰਮਾ ਇੰਨੀ ਲਕਾ ਸੁਮਤੁ ਵ ਬਿਕਾ ਆਮਨਤੂ ਵ ਅਲੈਕਾ ਤਵੱਕਲਤੂ ਵ ਅਲਾ ਰਿਜ਼ਕਿਕਾ ਅਫਤਰਤੂ"
ਰੋਜ਼ਾ ਰੱਖਣ ਦੀ ਦੁਆ (ਅਰਬੀ):
"ਵ ਬਿ ਸੋਮੀ ਗ਼ਦਿੰਨ ਨਵੈਤੂ ਮਿਨ ਸ਼ਹਿਰੀ ਰਮਜ਼ਾਨ"
ਅੱਲ੍ਹਾਹ ਸਭ ਰੋਜ਼ੇਦਾਰਾਂ ਦੀ ਇਬਾਦਤ ਕਬੂਲ ਕਰੇ!