Raja Warring ਨੇ Sunil Jakhar ਦੇ ਭੂਤਾਂ ਵਾਲੇ ਬਿਆਨ ’ਤੇ ਕੱਢਤੇ ਭੁਲੇਖੇ
ਕੇਂਦਰ ਸਰਕਾਰ ਦੇ ਵੱਲੋਂ ਮਨਰੇਗਾ ਸਕੀਮ ਦੇ ਵਿੱਚ ਕੀਤੇ ਫੇਰ ਬਦਲ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਭਰ ਦੇ ਅੰਦਰ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ
ਨਾਭਾ : ਕੇਂਦਰ ਸਰਕਾਰ ਦੇ ਵੱਲੋਂ ਮਨਰੇਗਾ ਸਕੀਮ ਦੇ ਵਿੱਚ ਕੀਤੇ ਫੇਰ ਬਦਲ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਭਰ ਦੇ ਅੰਦਰ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਜਿਸ ਤਹਿਤ ਨਾਭਾ ਦੀ ਸਭ ਤਹਿਸੀਲ ਭਾਦਸੋ ਵਿਖੇ ਕਾਂਗਰਸ ਪਾਰਟੀ ਦੇ ਵੱਲੋਂ ਮਨਰੇਗਾ ਬਚਾਓ ਸੰਗਰਾਮ ਦੇ ਤਹਿਤ ਵੱਡਾ ਇਕੱਠ ਕੀਤਾ ਗਿਆ।ਜਿਸ ਦੇ ਵਿੱਚ ਪੰਜਾਬ ਮਾਮਲਿਆਂ ਦੇ ਇਨਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਆਗੂ ਪਹੁੰਚੇ।
ਸੁਨੀਲ ਜਾਖੜ ਦੇ ਭੂਤਾਂ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕ ਦੋ ਮਿੰਟ ਦੇ ਵਿੱਚ ਭੂਤ ਕੱਢ ਵੀ ਦਿੰਦੇ ਹਨ। ਜਾਖੜ ਸਾਹਿਬ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਭੂਤ ਕੱਢਣਾ ਜਾਣਦੇ ਹਨ। ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦਾ ਵੱਡਾ ਇਲਜ਼ਾਮ ਕੀ ਆਮ ਆਦਮੀ ਪਾਰਟੀ ਭਗਵੰਤ ਮਾਨ ਭਾਜਪਾ ਦੀ ਬੀ ਟੀਮ ਹੈ। ਇਸ ਮਾਮਲੇ ਤੇ ਕੇਜਰੀਵਾਲ ਦੀ ਬੋਲਤੀ ਬੰਦ ਹੋ ਗਈ ਹੈ।
ਪੰਜਾਬ ਦੇ ਵਿੱਚ ਪੰਜਾਬ ਦੇ ਗਵਰਨਰ ਦੇ ਵੱਲੋਂ ਸਮਝੌਤਾ ਐਕਸਪ੍ਰੈਸ ਚਲਾਈ ਜਾ ਰਹੀ। ਕੇਂਦਰ ਤੇ ਸ਼ਬਦੀ ਵਾਰ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸਰਹੱਦਾਂ ਦੇ ਰਾਹੀ ਪੰਜਾਬ ਦੇ ਵਿੱਚ ਨਸ਼ਾ ਸ਼ਾਮਿਲ ਹੋ ਰਿਹਾ ਤੁਹਾਡੀ ਬੀਜੇਪੀ ਦੀ ਸਰਕਾਰ ਤੁਹਾਡੀਆਂ ਕੇਂਦਰੀ ਏਜੰਸੀਆ ਇਸ ਮਾਮਲੇ ਦੇ ਵਿੱਚ ਕੀ ਕਰ ਰਹੀਆਂ ਹਨ। ਬੋਰਡਰ ਸਿਕਿਉਰਟੀ ਫੋਰਸ ਤੁਹਾਡੀ ਉਹ ਕੀ ਕਰ ਰਹੀ ਹੈ।
ਕਾਨੂੰਨ ਵਿਵਸਥਾ ਬਾਰੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਨਾਮ ਦੀ ਕੋਈ ਵੀ ਚੀਜ਼ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਮੁਕੰਮਲ ਤੌਰ ਤੇ ਫੇਲ ਹੋ ਚੁੱਕਿਆ। ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ।
ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕੀ ਮਨਰੇਗਾ ਸਕੀਮ ਬਾਰੇ ਹੁਣ ਕੇਜਰੀਵਾਲ ਦੀ ਬੋਲਤੀ ਬੰਦ ਹੋ ਗਈ। ਕੇਜਰੀਵਾਲ ਦੀ ਖਾਂਸੀ ਵੀ ਬੰਦ ਹੋ ਗਈ। ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦਾ ਵੱਡਾ ਇਲਜ਼ਾਮ ਕੀ ਆਮ ਆਦਮੀ ਪਾਰਟੀ ਭਗਵੰਤ ਮਾਨ ਭਾਜਪਾ ਦੀ ਬੀ ਟੀਮ ਹੈ। ਇਸ ਮਾਮਲੇ ਤੇ ਕੇਜਰੀਵਾਲ ਦੀ ਬੋਲਤੀ ਬੰਦ ਹੋ ਗਈ ਹੈ।