ਕੈਬਨਿਟ ਮਨਿਸਟਰ ਵਲੋਂ ਪਟਿਆਲਾ 'ਚ ਛਾਪਾ
ਇਸ ਛਾਪੇਮਾਰੀ ਦਾ ਉਦੇਸ਼ ਸ਼ਹਿਰ ਵਿੱਚ ਸਫਾਈ ਦੀ ਅਸਲ ਸਥਿਤੀ ਦਾ ਪਤਾ ਲਗਾਉਣਾ ਅਤੇ ਸੁਧਾਰ ਲਈ ਲੋੜੀਂਦੇ ਕਦਮ ਚੁੱਕਣਾ ਸੀ
By : Gill
Update: 2025-07-23 04:56 GMT
ਪਟਿਆਲਾ: ਕਈ ਦਿਨਾਂ ਤੋਂ ਸਫਾਈ ਪ੍ਰਬੰਧਾਂ ਨੂੰ ਲੈ ਕੇ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ, ਡਾ. ਰਵਜੋਤ ਨੇ ਅੱਜ ਪਟਿਆਲਾ ਸ਼ਹਿਰ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਫਾਈ ਪ੍ਰਬੰਧਾਂ ਦਾ ਜ਼ਮੀਨੀ ਪੱਧਰ 'ਤੇ ਜਾਇਜ਼ਾ ਲਿਆ।
ਡਾ. ਰਵਜੋਤ ਨੇ ਆਮ ਲੋਕਾਂ ਨਾਲ ਮੁਲਾਕਾਤ ਕਰਕੇ ਸਫਾਈ ਵਿਵਸਥਾ ਬਾਰੇ ਸਿੱਧਾ ਫੀਡਬੈਕ ਲਿਆ। ਇਸ ਛਾਪੇਮਾਰੀ ਦਾ ਉਦੇਸ਼ ਸ਼ਹਿਰ ਵਿੱਚ ਸਫਾਈ ਦੀ ਅਸਲ ਸਥਿਤੀ ਦਾ ਪਤਾ ਲਗਾਉਣਾ ਅਤੇ ਸੁਧਾਰ ਲਈ ਲੋੜੀਂਦੇ ਕਦਮ ਚੁੱਕਣਾ ਸੀ। ਉਨ੍ਹਾਂ ਵੱਲੋਂ ਇਸ ਕਾਰਵਾਈ ਨਾਲ ਸਫਾਈ ਕਰਮਚਾਰੀਆਂ ਅਤੇ ਸਬੰਧਤ ਅਧਿਕਾਰੀਆਂ ਵਿੱਚ ਚੌਕਸੀ ਵਧਣ ਦੀ ਉਮੀਦ ਹੈ।