ਮਹਾਰਾਸ਼ਟਰ : ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਮਹਾਰਾਸ਼ਟਰ ਦੇ ਦੌਰੇ 'ਤੇ ਹਨ ਅਤੇ ਅੱਜ ਉਹ ਇਕ ਚੋਣ ਰੈਲੀ 'ਚ ਪ੍ਰਚਾਰ ਕਰਨ ਆਏ ਸਨ ਪਰ ਇਸ ਦੌਰਾਨ ਅਮਰਾਵਤੀ 'ਚ ਉਨ੍ਹਾਂ ਦੇ ਬੈਗ ਦੀ ਜਾਂਚ ਕੀਤੀ ਗਈ।
ਠਾਣੇ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਬੈਗ ਦੀ ਵੀ ਜਾਂਚ ਕੀਤੀ ਗਈ। ਹੈਲੀਪੈਡ ਤੋਂ ਦਾਪੋਲੀ ਲਈ ਰਵਾਨਾ ਹੁੰਦੇ ਸਮੇਂ ਮੁੱਖ ਮੰਤਰੀ ਦੇ ਬੈਗ ਦੀ ਤਲਾਸ਼ੀ ਲਈ ਗਈ।