ਹੜ੍ਹਾਂ ਤੋਂ ਬਚਾਅ ਲਈ "ਹਾਂਸੀ ਬੁਟਾਨਾ" ਨਹਿਰ ਦਾ ਪੱਕਾ ਹੱਲ ਕਰੋ : ਪ੍ਰੋ. ਬਡੂੰਗਰ

By :  Gill
Update: 2025-09-16 10:14 GMT

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੀਤੀ ਮੰਗ

ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ

ਪੰਜਾਬ ਅਤੇ ਹਰਿਆਣਾ ਦੋਹਾਂ ਸੂਬਿਆਂ ਦਰਮਿਆਨ ਹਾਂਸੀ ਬੁਟਾਨਾ ਨਹਿਰ ਪਿਛਲੇ ਸਮੇਂ ਵਿਚ ਹੜ੍ਹਾਂ ਤੋਂ ਬਚਾਅ ਲਈ ਕੱਢੀ ਗਈ ਸੀ ਪਰੰਤੂ ਇਸ ਨਹਿਰ ਨੇ ਹਰ ਸਾਲ ਹੜਾਂ ਕਾਰਨ ਆਏ ਸੰਕਟ ਤੋਂ ਬਚਾਉਣ ਲਈ ਹਰਿਆਣਾ ਨੂੰ ਲਾਭ ਨਹੀਂ ਮਿਲਿਆ, ਸਗੋਂ ਦੋਹਾਂ ਸੂਬਿਆਂ ਦੇ ਸੰਕਟ ਵਿਚ ਵਾਧਾ ਜ਼ਰੂਰ ਕੀਤਾ, ਇਸ ਸਾਲ ਆਏ ਬੇਤਹਾਸਾ ਹੜ੍ਹਾਂ ਕਾਰਨ ਸੰਕਟ ਹੋਰ ਵੀ ਡੂੰਘਾ ਹੋ ਗਿਆ, ਜਿਸ ਕਰਕੇ ਬਹੁਤ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੰਕਟ ਲਈ ਦੋਹਾਂ ਸੂਬਿਆਂ ਦੇ ਨੇਤਾਵਾਂ ਦੇ ਅਯੋਗ ਵਿਹਾਰ ਅਤੇ ਹੱਠ ਵੀ ਜਿੰਮੇਵਾਰ ਹੈ। ਇਹ ਸਮੱਸਿਆ ਕਾਫੀ ਗੰਭੀਰ ਹੈ, ਜਿਸ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਕਿਹਾ ਕਿ ਅਦਾਲਤਾਂ ਦੀ ਲੰਮੀ ਕਾਰਵਾਈ ਹੋਣ ਕਾਰਨ ਵੀ ਇਹ ਗੰਭੀਰ ਮਸਲਾ ਹੱਲ ਨਹੀਂ ਹੋ ਸਕੇਗਾ, ਇਸ ਲਈ ਪੀੜਤਾਂ ਨਾਲ ਮਿਲਕੇ ਦੋਹਾਂ ਸੂਬਿਆਂ ਦੀਆਂ ਸਰਕਾਰਾਂ ਅਤੇ ਵੱਖ ਵੱਖ ਰਾਜਨੀਤਕ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰਾਂ ਕਰਕੇ ਇਸ ਮਸਲੇ ਸਬੰਧਤ ਦੋਹਾਂ ਧਿਰਾਂ ਨੂੰ ਸਹਿਮਤ ਕਰਕੇ ਪੱਕੇ ਤੌਰ ਉੱਤੇ ਹੱਲ ਕੀਤਾ ਜਾਵੇ।

Tags:    

Similar News