ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ 3 ਦਿਨਾਂ ਲਈ ਅਮਰੀਕਾ ਜਾਣਗੇ। 21 ਸਤੰਬਰ ਨੂੰ ਉਹ ਡੇਲਾਵੇਅਰ ਵਿੱਚ QUAD ਮੀਟਿੰਗ ਵਿੱਚ ਹਿੱਸਾ ਲੈਣਗੇ। 22 ਸਤੰਬਰ ਨੂੰ ਨਿਊਯਾਰਕ ਵਿੱਚ ਡਾਇਸਪੋਰਾ ਸੰਮੇਲਨ ਵਿੱਚ ਭਾਰਤੀਆਂ ਨੂੰ ਸੰਬੋਧਨ ਕਰਨਗੇ। ਚੋਟੀ ਦੀਆਂ ਅਮਰੀਕੀ ਕੰਪਨੀਆਂ ਦੇ ਮਾਲਕਾਂ ਦੀ ਗੋਲਮੇਜ਼ ਬੈਠਕ 'ਚ ਵੀ ਹਿੱਸਾ ਲੈਣਗੇ। 23 ਸਤੰਬਰ ਨੂੰ ਨਿਊਯਾਰਕ ਵਿੱਚ UNGA ਵਿੱਚ ਭਵਿੱਖ ਦੇ ਸਿਖਰ ਸੰਮੇਲਨ ਨੂੰ ਸੰਬੋਧਨ ਕਰਨਗੇ। ਇਸ ਮੌਕੇ ਕਈ ਦੇਸ਼ਾਂ ਦੇ ਨੇਤਾਵਾਂ ਨੂੰ ਮਿਲਣ ਦਾ ਪ੍ਰੋਗਰਾਮ ਵੀ ਹੈ।