‘ਕੈਨੇਡਾ ਟੂਰ 2025 ‘ਰੰਗਾਰੰਗ ਪ੍ਰੋਗਰਾਮ 9 ਅਗਸਤ ਨੂੰ ਤਿਆਰੀਆਂ ਮੁਕੰਮਲ

ਲਾਸੋਈ ਅਤੇ ਪਰਦੀਪ ਪੰਧੇਰ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਪ੍ਰਤੀ ਪੰਜਾਬੀ ਭਾਈਚਾਰੇ ਚ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ।

By :  Gill
Update: 2025-07-21 11:15 GMT

ਵੈਨਕੂਵਰ ,ਜੁਲਾਈ (ਮਲਕੀਤ ਸਿੰਘ )-ਗੋਲਫ ਲੀਫ ਕੈਰੀਅਰ ,ਜੰਕਸ਼ਨ ਹੋਮਜ ਲਿਮਿਟਡ ਅਤੇ ਸਿਹਾਰ ਹੋਮਜ਼ ਦੇ ਸਾਂਝੇ ਉਦਮ ਸਦਕਾ 9 ਅਗਸਤ ਨੂੰ ਸਰੀ ਦੇ ਬੈਲ ਸੈਂਟਰ ਚ ‘ਕੈਨੇਡਾ ਟੂਰ 2025’ ਰੰਗਾਂਰੰਗ ਪ੍ਰੋਗਰਾਮ ਕਰਵਾਏ ਜਾਣ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ| ਲੱਖੀ

ਲਾਸੋਈ ਅਤੇ ਪਰਦੀਪ ਪੰਧੇਰ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਪ੍ਰਤੀ ਪੰਜਾਬੀ ਭਾਈਚਾਰੇ ਚ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ 9 ਅਗਸਤ ਨੂੰ ਸ਼ਾਮੀ 6.30 ਵਜੇ ਸ਼ੁਰੂ ਹੋਣ ਵਾਲੇ ਇਸ ਪ੍ਰੋਗਾਮ ਚ ਉੱਘੇ ਪੰਜਾਬੀ ਗਾਇਕ ਪਵਿੱਤਰ ਲਾਸੋਈ ਅਤੇ ਸੱਜਣ ਅਦੀਬ ਵੱਲੋਂ ਵੀ ਆਪਣੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਕਰਕੇ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕੀਤਾ ਜਾਵੇਗਾ।

Tags:    

Similar News