Punjab Police ਨੇ ਕੀਤਾ ਬਦਮਾਸ਼ਾਂ ਦਾ Encounter, Firing ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ

ਹੁਸ਼ਿਆਰਪੁਰ ਦੇ ਥਾਣਾ ਗੜਸ਼ੰਕਰ ਦੇ ਅਧੀਨ ਆਉਂਦੇ ਪਿੰਡ ਬਿੱਲਰੋਂ ਦੇ ਜੰਗਲ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚ ਐਨਕਾਊਂਟਰ ਹੋਇਆ ਜਿਸ ਵਿਚ ਇਕ ਬਦਮਾਸ਼ ਦੀ ਲੱਤ ’ਚ ਗੋਲੀ ਲੱਗੀ ਤੇ ਦੋ ਬਦਮਾਸ਼ ਪੁਲਸ ਨੇ ਕਾਬੂ ਕਰ ਲਏ।

Update: 2025-12-27 08:22 GMT

ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਥਾਣਾ ਗੜਸ਼ੰਕਰ ਦੇ ਅਧੀਨ ਆਉਂਦੇ ਪਿੰਡ ਬਿੱਲਰੋਂ ਦੇ ਜੰਗਲ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚ ਐਨਕਾਉਂਟਰ ਹੋਇਆ ਜਿਸ ਵਿਚ ਇਕ ਬਦਮਾਸ਼ ਦੀ ਲੱਤ ’ਚ ਗੋਲੀ ਲੱਗੀ ਤੇ ਦੋ ਬਦਮਾਸ਼ ਪੁਲਸ ਨੇ ਕਾਬੂ ਕਰ ਲਏ। ਦਸਦੀਏ ਇਹਨਾਂ ਦੇ ਵਲੋ ਮਾਹਿਲਪੁਰ ਦੇ ਮਨੀ ਐਕਸਚੇਂਜ ਤੇ ਹੁਸ਼ਿਆਰਪੁਰ ਦੇ ਪਿੰਡ ਚਾਉਹਲ ਵਿਖੇ ਮੌਜੂਦ ਸਾਈ ਸਟੀਲ ਵਿਖੇ ਲੁੱਟ ਕੀਤੀ ਗਈ ਸੀ।



ਜਿਸ ਤੋ ਬਾਅਦ ਪੁਲਿਸ ਵਲੋ ਲਗਾਤਾਰ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤੇ ਗੁਪਤ ਸੂਚਨਾ ’ਤੇ ਪੁਲਿਸ ਨੂੰ ਪਤਾ ਲਗਦਾ ਹੈ ਕਿ ਇਹ ਦੋਸ਼ੀ ਬਿਲਰੋ ਦੇ ਜੰਗਲ ਵੱਲ ਘੁੰਮ ਰਹੇ ਨੇ ਜਿਸ ਤੋ ਬਾਅਦ ਪੁਲਿਸ ਵਲੋਂ ਅੱਜ ਇਹਨਾਂ ਨੂੰ ਜਦੋਂ ਟ੍ਰੇਸ ਕੀਤਾ ਜਾਂਦਾ ਹੈ ਤੇ ਬਿਲਰੋ ਨਜਦੀਕ ਜੰਗਲਾ ਵਿਖੇ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਬਜਾਏ ਰੁਕਣ ਦੇ ਇਹਨਾਂ ਵਲੋ ਪੁਲਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ।


ਫਾਈਰਿੰਗ ਦੇ ਵਿੱਚ ਪੁਲਸ ਦੀ ਗੱਡੀ ਤੇ ਅਤੇ ਇਕ ਮੁਲਾਜ਼ਮ ਦੇ ਵੀ ਗੋਲੀ ਲਗਦੀ ਹੈ ਜਿਸ ਵਿਚ ਬੁਲਟ ਪਰੂਫ ਜੈਕਟ ਪਾਈ ਹੋਣ ਕਰਕੇ ਮੁਲਾਜ਼ਮ ਦਾ ਬਚਾ ਰਹਿੰਦਾ ਹੈ ਤੇ ਜਵਾਬੀ ਫਾਇਰ ’ਚ ਪੁਲਿਸ ਵੱਲੋ ਵੀ ਕਾਰਵਾਈ ਕਰਦੇ ਹੋਏ ਓਮਕਾਰ ਗੋਰਾ ਦੀ ਲੱਤ ’ਚ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਬਾਕੀ ਦੋਵਾਂ ਸਾਥੀਆ ਨੂੰ ਕਾਬੂ ਕਰ ਲਿਆ ਜਾਂਦਾ ਹੈ।

Tags:    

Similar News