ਚਾਕੂ ਦੀ ਨੋਕ 'ਤੇ ਜਹਾਜ਼ ਹਾਈਜੈਕ
ਜਿਸ ਵਿਅਕਤੀ ਨੇ ਹਾਈਜੈਕਿੰਗ ਦੀ ਕੋਸ਼ਿਸ਼ ਕੀਤੀ, ਉਸਦੀ ਪਛਾਣ ਅਕਿਨਯੇਲਾ ਸਾਵਾ ਟੇਲਰ ਵਜੋਂ ਹੋਈ ਹੈ, ਜੋ ਕਿ ਮਿਸੂਰੀ ਦਾ ਰਹਿਣ ਵਾਲਾ ਅਤੇ ਇਕ ਸਾਬਕਾ ਅਧਿਆਪਕ ਅਤੇ ਫੁੱਟਬਾਲ ਕੋਚ ਰਹਿ
ਬੇਲੀਜ਼ – ਵੀਰਵਾਰ ਨੂੰ ਬੇਲੀਜ਼ ਦੇ ਅੰਦਰੂਨੀ ਹਵਾਈ ਰਸਤੇ 'ਤੇ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ 65 ਸਾਲਾ ਅਮਰੀਕੀ ਨਾਗਰਿਕ ਨੇ ਹਵਾਈ ਜਹਾਜ਼ ਨੂੰ ਚਾਕੂ ਦੀ ਨੋਕ 'ਤੇ ਹਾਈਜੈਕ ਕਰ ਲਿਆ। ਹਾਈਜੈਕ ਦੌਰਾਨ ਜਹਾਜ਼ ਵਿੱਚ ਮੌਜੂਦ ਇਕ ਯਾਤਰੀ ਨੇ ਆਪਣੀ ਲਾਇਸੈਂਸੀ ਬੰਦੂਕ ਨਾਲ ਹਾਈਜੈਕਰ ਨੂੰ ਮਾਰ ਦਿੱਤਾ, ਜਿਸ ਨਾਲ ਇਕ ਵੱਡੀ ਤਬਾਹੀ ਤੋਂ ਬਚਾਅ ਹੋ ਗਿਆ।
ਟੇਲਰ ਨੇ ਚਾਕੂ ਨਾਲ ਹਮਲਾ ਕੀਤਾ, ਹਾਈਜੈਕ ਕਰਨ ਦੀ ਕੋਸ਼ਿਸ਼
ਜਿਸ ਵਿਅਕਤੀ ਨੇ ਹਾਈਜੈਕਿੰਗ ਦੀ ਕੋਸ਼ਿਸ਼ ਕੀਤੀ, ਉਸਦੀ ਪਛਾਣ ਅਕਿਨਯੇਲਾ ਸਾਵਾ ਟੇਲਰ ਵਜੋਂ ਹੋਈ ਹੈ, ਜੋ ਕਿ ਮਿਸੂਰੀ ਦਾ ਰਹਿਣ ਵਾਲਾ ਅਤੇ ਇਕ ਸਾਬਕਾ ਅਧਿਆਪਕ ਅਤੇ ਫੁੱਟਬਾਲ ਕੋਚ ਰਹਿ ਚੁੱਕਾ ਹੈ। ਟੇਲਰ ਨੇ ਜਹਾਜ਼ ਦੇ ਅੰਦਰ ਚਾਕੂ ਕੱਢ ਕੇ ਚੀਕਾਂ ਮਾਰਦਿਆਂ ਜਹਾਜ਼ ਨੂੰ ਦੇਸ਼ ਤੋਂ ਬਾਹਰ ਲਿਜਾਣ ਦੀ ਮੰਗ ਕੀਤੀ। ਉਸ ਨੇ ਤਿੰਨ ਲੋਕਾਂ 'ਤੇ ਹਮਲਾ ਕੀਤਾ, ਜਿਨ੍ਹਾਂ ਵਿੱਚ ਇਕ ਪਾਇਲਟ ਅਤੇ ਇਕ ਯਾਤਰੀ ਵੀ ਸ਼ਾਮਲ ਸਨ।
ਯਾਤਰੀ ਨੇ ਹਾਈਜੈਕਰ ਨੂੰ ਰੋਕਿਆ
ਇਸ ਹਮਲੇ ਦੌਰਾਨ, ਜਹਾਜ਼ ਵਿੱਚ ਸਵਾਰ ਇੱਕ ਯਾਤਰੀ ਨੇ ਦਿਲੇਰੀ ਦਿਖਾਉਂਦਿਆਂ ਆਪਣੀ ਲਾਇਸੈਂਸੀ ਬੰਦੂਕ ਕੱਢ ਕੇ ਟੇਲਰ ਨੂੰ ਗੋਲੀ ਮਾਰ ਦਿੱਤੀ। ਇਹ ਘਟਨਾ ਉਸ ਸਮੇਂ ਵਾਪਰੀ ਜਦ ਜਹਾਜ਼ ਹਵਾ ਵਿੱਚ ਲਗਭਗ ਦੋ ਘੰਟੇ ਤੱਕ ਘੁੰਮਦਾ ਰਿਹਾ। ਆਖ਼ਰਕਾਰ, ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਉਤਾਰ ਲਿਆ ਗਿਆ।
ਜ਼ਖਮੀਆਂ ਦੀ ਹਾਲਤ
ਹਾਈਜੈਕਰ ਨੂੰ ਰੋਕਣ ਵਾਲਾ ਯਾਤਰੀ ਸਭ ਤੋਂ ਵੱਧ ਜ਼ਖਮੀ ਹੋਇਆ। ਉਸ ਦੀ ਪਿੱਠ ਵਿੱਚ ਚਾਕੂ ਲੱਗਿਆ ਅਤੇ ਫੇਫੜਿਆਂ ਤੱਕ ਗੰਭੀਰ ਸੱਟਾਂ ਪਹੁੰਚੀਆਂ। ਜਿਹੜਾ ਪਾਇਲਟ ਅਤੇ ਹੋਰ ਯਾਤਰੀ ਵੀ ਜ਼ਖਮੀ ਹੋਏ, ਉਹਨਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
ਪੁਲਿਸ ਕਮਿਸ਼ਨਰ ਚੈਸਟਰ ਵਿਲੀਅਮਜ਼ ਨੇ ਉਸ ਯਾਤਰੀ ਨੂੰ "ਸੱਚਾ ਹੀਰੋ" ਦੱਸਿਆ ਅਤੇ ਕਿਹਾ, "ਅਸੀਂ ਉਸਦੀ ਸਿਹਤ ਲਈ ਦੁਆ ਕਰ ਰਹੇ ਹਾਂ।"
ਸੁਰੱਖਿਆ 'ਤੇ ਉਠੇ ਸਵਾਲ
ਕਮਿਸ਼ਨਰ ਵਿਲੀਅਮਜ਼ ਨੇ ਇਹ ਵੀ ਮੰਨਿਆ ਕਿ ਬੇਲੀਜ਼ ਦੇ ਛੋਟੇ ਹਵਾਈ ਅੱਡਿਆਂ 'ਤੇ ਸੁਰੱਖਿਆ ਇੰਤਜ਼ਾਮ ਲਚਕੀਲੇ ਹਨ ਅਤੇ ਪੁੱਛਿਆ ਜਾ ਰਿਹਾ ਹੈ ਕਿ ਟੇਲਰ ਜਿਵੇਂ ਵਿਅਕਤੀ ਨੇ ਚਾਕੂ ਨਾਲ ਜਹਾਜ਼ ਵਿੱਚ ਦਾਖ਼ਲ ਕਿਵੇਂ ਹੋਇਆ।
ਅਮਰੀਕੀ ਵਿਦੇਸ਼ ਵਿਭਾਗ ਦੀ ਪ੍ਰਤੀਕਿਰਿਆ
ਵਾਸ਼ਿੰਗਟਨ ਵਿੱਚ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਇਸ ਹਾਦਸੇ ਨੂੰ “ਭਿਆਨਕ” ਕਹਿੰਦੇ ਹੋਏ ਜ਼ਾਇਰ ਕੀਤਾ ਕਿ ਅਧਿਕਾਰੀ ਹਾਲੇ ਵੀ ਪੂਰੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ, “ਅਸੀਂ ਰੱਬ ਦਾ ਧੰਨਵਾਦ ਕਰਦੇ ਹਾਂ ਕਿ ਇਹ ਘਟਨਾ ਹੋਰ ਵਧੇਰੇ ਜਾਨੀ ਜਾਂ ਮਾਲੀ ਨੁਕਸਾਨ ਦਾ ਕਾਰਨ ਨਹੀਂ ਬਣੀ।”