ਮ੍ਰਿਤਕ Head Constable Amandeep ਦੇ ਘਰ ਪਹੁੰਚੇ ਪਟਿਆਲਾ ਦੇ SSP Varun Sharma, SSP ਨੇ ਕੀਤੇ ਵੱਡੇ ਖ਼ੁਲਾਸੇ
ਨਾਭਾ ਦੇ ਪੁਲਿਸ ਕਰਮੀ ਅਮਨਦੀਪ ਸਿੰਘ ਦਾ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ ਅਮਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਅਤੇ ਪਟਿਆਲਾ ਦੇ ਡੀਸੀ ਵਰਜੀਤ ਵਾਲੀਆ ਵੀ ਮੌਕੇ ਤੇ ਪਹੁੰਚੇ।
ਨਾਭਾ : ਨਾਭਾ ਦੇ ਪੁਲਿਸ ਕਰਮੀ ਅਮਨਦੀਪ ਸਿੰਘ ਦਾ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ ਅਮਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਅਤੇ ਪਟਿਆਲਾ ਦੇ ਡੀਸੀ ਵਰਜੀਤ ਵਾਲੀਆ ਵੀ ਮੌਕੇ ਤੇ ਪਹੁੰਚੇ।
ਇਸ ਮੌਕੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਇਹ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਜੋ ਇਹ ਦੁਖਦਾਈ ਘਟਨਾ ਨੂੰ ਜਿੰਨਾ ਪੰਜ ਛੇ ਬਦਮਾਸ਼ਾਂ ਨੇ ਅੰਜਾਮ ਦਿੱਤਾ ਉਹਨਾਂ ਦਾ ਹਸ਼ਰ ਬਹੁਤ ਮਾੜਾ ਹੋਏਗਾ ਉਹ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ। ਅਸੀਂ ਫਾਸਟ ਟਰੈਕ ਤੇ ਜਰੀਏ ਉਹਨਾਂ ਨੂੰ ਸਖਤ ਸਜ਼ਾਵਾਂ ਦਵਾਵਾਂਗੇ।
ਉਹਨਾਂ ਕਿਹਾ ਕਿ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਮਾਮੂਲੀ ਤਕਰਾਰ ਹੋਈ ਸੀ ਅਤੇ ਉਸ ਨੂੰ ਲੈ ਕੇ ਹੀ ਅਮਨਦੀਪ ਸਿੰਘ ਪੁਲਿਸ ਕਰਮੀ ਦਾ ਕਤਲ ਕਰ ਦਿੱਤਾ। ਇਹ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਵਿਧਾਇਕ ਦੇਵ ਮਾਨ ਨੇ ਵੀ ਐਸਐਸਪੀ ਪਟਿਆਲਾ ਨਾਲ ਮ੍ਰਿਤਕ ਹੈੱਡ ਕਾਂਸਟੇਬਲ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਐਸਐਸਪੀ ਵਰੁਣ ਸ਼ਰਮਾ ਨੇ ਕਿਹਾ ਹੈ ਕੇ ਅਮਨਦੀਪ ਸਾਡਾ ਭਰਾ ਸੀ ਤੇ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕੇ ਕਾਨੂੰਨ ਦੇ ਅਨੁਸਾਰ ਸਾਰਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ।