ਕੈਲੀਫੋਰਨੀਆ ਵਿੱਚ 7 ਮਹੀਨੇ ਦੇ ਲੜਕੇ ਦੀ ਹੱਤਿਆ ਦੇ ਮਾਮਲੇ 'ਚ ਮਾਂ-ਪਿਓ ਗ੍ਰਿਫਤਾਰ
ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਹ ਯੂਕੈਪਾ ਦੀ ਸੈਨ ਬਰਨਾਰਡੀਨੋ ਕਾਊਂਟੀ ਕਮਿਊਨਿਟੀ ਵਿੱਚ ਇਕ ਸਟੋਰ ਦੇ ਬਾਹਰ ਆਪਣੇ ਪੁੁੱਤਰ ਦਾ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਦੱਖਣੀ ਕੈਲੀਫੋਰਨੀਆ ਵਿੱਚ ਲਾਪਤਾ 7 ਮਹੀਨੇ ਦੇ ਲੜਕੇ ਦੀ ਹੱਤਿਆ ਦੇ ਮਾਮਲੇ ਵਿੱਚ ਉਸ ਦੇ ਮਾਂ ਤੇ ਪਿਓ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਰਿਵਰਸਾਈਡ ਕਾਊਂਟੀ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਅਨੁਸਾਰ ਜੇਕ ਹਾਰੋ (32) ਤੇ ਉਸ ਦੀ ਪਤਨੀ ਰੇਬੇਕਾ ਹਾਰੋ (40) ਨੂੰ ਉਨਾਂ ਦੇ ਪੁੱਤਰ ਏਮਾਨੂਏਲ ਦੀ ਮੌਤ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨਾਂ ਵਿਰੁੱਧ ਹੱਤਿਆ ਤੋਂ ਇਲਾਵਾ ਲੜਕੇ ਦੇ ਲਾਪਤਾ ਹੋਣ ਦੀ ਝੂਠੀ ਰਿਪੋਰਟ ਦਰਜ ਕਰਵਾਉਣ ਦੇ ਦੋਸ਼ ਵੀ ਲਾਏ ਗਏ ਹਨ। ਇਕ ਹਫਤਾ ਪਹਿਲਾਂ ਰੇਬੇਕਾ ਹਾਰੋ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਹ ਯੂਕੈਪਾ ਦੀ ਸੈਨ ਬਰਨਾਰਡੀਨੋ ਕਾਊਂਟੀ ਕਮਿਊਨਿਟੀ ਵਿੱਚ ਇਕ ਸਟੋਰ ਦੇ ਬਾਹਰ ਆਪਣੇ ਪੁੁੱਤਰ ਦਾ ਡਾਈਪਰ ਬਦਲ ਰਹੀ ਸੀ ਕਿ ਅਣਪਛਾਤੇ ਵਿਅਕਤੀ ਨੇ ਉਸ ਉੱਪਰ ਹਮਲਾ ਕਰ ਦਿੱਤਾ ਤੇ ਉਹ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਦੀ ਬੱਚਾ ਗਾਇਬ ਸੀ। ਪੁਲਿਸ ਅਨੁਸਾਰ ਹਾਲਾਂ ਕਿ ਲੜਕਾ ਨਹੀਂ ਮਿਲਿਆ ਹੈ ਪਰੰਤੂ ਉਸ ਦਾ ਵਿਸ਼ਵਾਸ਼ ਹੈ ਕਿ ਉਹ ਮਰ ਚੁੱਕਾ ਹੈ।
ਕੈਪਸ਼ਨ ਪੁਲਿਸ ਮਾਂ ਨੂੰ ਗ੍ਰਿਫਤਾਰ ਕਰਕੇ ਲਿਜਾਂਦੀ ਹੋਈ