ਜੰਗ ਬਾਰੇ ਪਾਕਿਸਤਾਨ ਨੇ ਕੀਤਾ ਵੱਡਾ ਐਲਾਨ
ਇਹ ਫੈਸਲਾ 22 ਅਪ੍ਰੈਲ ਨੂੰ ਹੋਏ ਪਹਿਲਗਾਮ ਹਮਲੇ ਅਤੇ 10 ਮਈ ਦੀ ਜੰਗਬੰਦੀ ਤੋਂ ਬਾਅਦ ਲਿਆ ਗਿਆ, ਜਿਸ ਨੂੰ ਪਾਕਿਸਤਾਨ 'ਮਰਕਜ਼-ਏ-ਹੱਕ' ਭਾਵ "ਸੱਚ ਦੀ ਲੜਾਈ" ਕਹਿ ਰਿਹਾ ਹੈ।
ਹਾਰੇ ਹੋਏ ਪਾਕਿਸਤਾਨ ਨੇ 'ਆਰਮੀ ਰਾਕੇਟ ਫੋਰਸ ਕਮਾਂਡ' ਬਣਾਈ, ਭਾਰਤ ਦਾ ਸਾਹਮਣਾ ਕਰਨ ਦੀ ਕਿੰਨੀ ਹੈ ਸਮਰੱਥਾ
ਪਾਕਿਸਤਾਨ ਨੇ ਹਾਲ ਹੀ ਵਿੱਚ ਭਾਰਤ ਨਾਲ ਹੋਏ ਫੌਜੀ ਟਕਰਾਅ ਤੋਂ ਬਾਅਦ ਆਪਣੀਆਂ ਰਵਾਇਤੀ ਜੰਗੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਦੇਸ਼ ਦੇ 79ਵੇਂ ਆਜ਼ਾਦੀ ਦਿਵਸ 'ਤੇ "ਆਰਮੀ ਰਾਕੇਟ ਫੋਰਸ ਕਮਾਂਡ" ਦੇ ਗਠਨ ਦਾ ਐਲਾਨ ਕੀਤਾ। ਇਹ ਫੈਸਲਾ 22 ਅਪ੍ਰੈਲ ਨੂੰ ਹੋਏ ਪਹਿਲਗਾਮ ਹਮਲੇ ਅਤੇ 10 ਮਈ ਦੀ ਜੰਗਬੰਦੀ ਤੋਂ ਬਾਅਦ ਲਿਆ ਗਿਆ, ਜਿਸ ਨੂੰ ਪਾਕਿਸਤਾਨ 'ਮਰਕਜ਼-ਏ-ਹੱਕ' ਭਾਵ "ਸੱਚ ਦੀ ਲੜਾਈ" ਕਹਿ ਰਿਹਾ ਹੈ।
ਫੌਜ ਨੂੰ ਮਜ਼ਬੂਤ ਕਰਨ ਦੇ ਯਤਨ
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਇਹ ਫੋਰਸ ਆਧੁਨਿਕ ਤਕਨਾਲੋਜੀ ਨਾਲ ਲੈਸ ਹੋਵੇਗੀ ਅਤੇ ਹਰ ਪਾਸਿਓਂ ਦੁਸ਼ਮਣ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੋਵੇਗੀ। ਇਸ ਨਾਲ ਦੇਸ਼ ਦੀਆਂ ਰਵਾਇਤੀ ਯੁੱਧ ਸਮਰੱਥਾਵਾਂ ਨੂੰ ਹੋਰ ਮਜ਼ਬੂਤੀ ਮਿਲੇਗੀ।
ਇਸ ਨਵੀਂ ਫੋਰਸ ਦੇ ਗਠਨ ਤੋਂ ਇਲਾਵਾ, ਪਾਕਿਸਤਾਨ ਨੇ ਵਿੱਤੀ ਸਾਲ 2025-26 ਲਈ ਆਪਣੇ ਰੱਖਿਆ ਬਜਟ ਵਿੱਚ ਵੀ 20 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਪਿਛਲੀ ਲੜਾਈ ਦੌਰਾਨ, ਪਾਕਿਸਤਾਨ ਨੇ ਭਾਰਤ ਵਿਰੁੱਧ ਆਪਣੇ J-10C ਵਿਗਰ ਡਰੈਗਨ ਅਤੇ JF-17 ਥੰਡਰ ਲੜਾਕੂ ਜਹਾਜ਼ਾਂ ਅਤੇ ਕੁਝ ਮਿਜ਼ਾਈਲ ਪ੍ਰਣਾਲੀਆਂ ਦੀ ਵਰਤੋਂ ਕੀਤੀ ਸੀ, ਪਰ ਉਸਨੂੰ ਇਸ ਲੜਾਈ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਆਜ਼ਾਦੀ ਦਿਵਸ ਅਤੇ 'ਮਰਕਜ਼-ਏ-ਹੱਕ' ਦਾ ਜਸ਼ਨ
ਪਾਕਿਸਤਾਨ ਵਿੱਚ ਇਸ ਐਲਾਨ ਦਾ ਜਸ਼ਨ ਇਸਲਾਮਾਬਾਦ ਦੇ ਜਿਨਾਹ ਸਪੋਰਟਸ ਸਟੇਡੀਅਮ ਵਿੱਚ ਮਨਾਇਆ ਗਿਆ। ਇਸ ਸਮਾਰੋਹ ਵਿੱਚ ਦੇਸ਼ ਦੇ ਰਾਸ਼ਟਰਪਤੀ, ਫੌਜ ਮੁਖੀ, ਮੰਤਰੀ ਅਤੇ ਵਿਦੇਸ਼ੀ ਡਿਪਲੋਮੈਟ ਸਮੇਤ ਤੁਰਕੀ ਅਤੇ ਅਜ਼ਰਬਾਈਜਾਨ ਦੇ ਫੌਜੀ ਦਸਤੇ ਵੀ ਮੌਜੂਦ ਸਨ।