ਖ਼ਾਲਸਾ ਸਾਜਨਾ ਦਿਵਸ ਮੌਕੇ ਸਿਰਫ਼ ਸਿੱਖ ਸੰਗਤ ਨੂੰ Pakistan grants visas

ਖ਼ਾਲਸਾ ਸਾਜਨਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਕੁੱਲ 2840 ਵੀਜ਼ਾ ਜਾਰੀ ਹੋਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਕੁੱਲ 1795 ਵੀਜ਼ਾ ਭੇਜੇ...

Update: 2026-04-07 11:53 GMT

ਅੰਮ੍ਰਿਤਸਰ, 7 ਅਪ੍ਰੈਲ : ਖ਼ਾਲਸਾ ਸਾਜਨਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਕੁੱਲ 2840 ਵੀਜ਼ਾ ਜਾਰੀ ਹੋਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਕੁੱਲ 1795 ਵੀਜ਼ਾ ਭੇਜੇ ਗਏ ਸਨ, ਜਿਨ੍ਹਾਂ ਵਿਚੋਂ ਕੁੱਲ 1763 ਵੀਜ਼ਾ ਮਨਜੂਰ ਹੋਏ ਜਦਕਿ 32 ਵੀਜ਼ਾ ਕੱਟੇ ਗਏ ਹਨ। ਪਾਕਿਸਤਾਨ ਸਰਕਾਰ ਵੱਲੋਂ ਜਾਰੀ ਕੀਤੇ ਗਏ ਕੁੱਲ 2840 ਵੀਜ਼ਿਆਂ 'ਚ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਦਿੱਲੀ ਸਿੱਖ ਕਮੇਟੀ ਨੁੰ 409, ਜੰਮੂ ਗੁਰਦੁਆਰਾ ਕਮੇਟੀ ਨੂੰ 176, ਯੂਪੀ ਨੂੰ 78, ਹਰਿਆਣਾ ਕਮੇਟੀ ਨੂੰ 255 ਤੇ ਹੋਰਾਂ ਨੂੰ ਬਿਨਾਂ ਜਥਾ ਜਾਰੀ ਕੀਤੇ ਗਏ ਹਨ।

ਉਧਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ 451 ਵੀਜ਼ਾ ਭੇਜੇ ਗਏ ਸਨ, ਜਿਸ ਨੂੰ ਲੈ ਕੇ ਪਾਕਿਸਤਾਨ ਸਰਕਾਰ ਵੱਲੋਂ 409 ਵੀਜ਼ਾ ਜਾਰੀ ਕੀਤੇ ਗਏ ਹਨ। ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸ਼ਰਧਾਲੂਆਂ ਨੂੰ ਪਾਸਪੋਰਟ ਦਿੰਦੇ ਹੋਏ ਕਿਹਾ ਕਿ ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਇਹ ਵੀਜ਼ਾ ਲੱਗੇ ਹਨ।

ਹਾਲਾਂਕਿ ਪ੍ਰਧਾਨ ਕਾਲਕਾ ਨੇ ਇਸ ਬਾਰੇ ਸਪੱਸ਼ਟ ਕਾਰਨ ਨਹੀਂ ਦੱਸਿਆ, ਜਿਨ੍ਹਾਂ ਦੇ ਵੀਜ਼ਾ ਨਹੀਂ ਲੱਗੇ ਪਰ ਇਹ ਜ਼ਰੂਰ ਦੱਸਿਆ ਕਿ ਜਿਨ੍ਹਾਂ ਨਾਂਵਾਂ ਪਿੱਛੇ 'ਸਿੰਘ' ਤੇ 'ਕੌਰ' ਨਹੀਂ ਸੀ, ਉਨ੍ਹਾਂ ਦੇ ਵੀਜ਼ਾ ਨਹੀਂ ਲੱਗੇ। ਪਰਮਜੀਤ ਸਿੰਘ ਚੰਦੋਕ, ਜੋ ਕਮੇਟੀ ਦਾ ਵੀਜ਼ਾ ਲਗਵਾਉਣ ਦਾ ਕੰਮ ਕਰਦੇ ਹਨ, ਉਨ੍ਹਾਂ ਕਿਹਾ ਕਿ ਗ਼ੈਰ-ਸਿੱਖਾਂ ਨੂੰ ਮੁਸ਼ਕਲ ਆ ਰਹੀ ਹੈ, ਹਾਲਾਂਕਿ ਪਹਿਲਾਂ ਵੀਜ਼ਾ ਜ਼ਰੂਰ ਮਿਲਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਥਾ 10 ਅਪ੍ਰੈਲ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਜਾਵੇਗਾ।

Tags:    

Similar News