ਭਾਰਤ ਤੋਂ ਹਾਰ ਖਾਣ ਤੋਂ ਬਾਅਦ ਬੁਖਲਾਇਆ ਪਾਕਿ ਕ੍ਰਿਕਟ ਬੋਰਡ, ਖਿਡਾਰੀਆਂ ’ਤੇ ਲਗਾਈਆਂ ਪਾਬੰਦੀਆਂ

ਪੀਸੀਬੀ ਦੇ ਚੀਫ ਆਪਰੇਟਿੰਗ ਅਫ਼ਸਰ ਨੇ ਪਾਕਿ ਕ੍ਰਿਕਟ ਖਿਡਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਉਹ ਵਿਦੇਸੀ ਲੀਗ ਨੂੰ ਛੱਡ ਕਿ ਘਰੇਲੂ ਕ੍ਰਿਕਟ ’ਤੇ ਧਿਆਨ ਕੇਂਦਰਿਤ ਕਰਨ। ਭਾਰਤ ਤੋਂ ਏਸ਼ੀਆ ਕੱਪ ਹਾਰਨ ਦੇ ਇੱਕ ਦਿਨ ਬਾਅਦ ਹੀ ਪਾਕਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਖਿਡਾਰੀਆਂ ਨੂੰ ਨਿਲੰਬਤ ਕਰ ਦਿੱਤ ਹੈ ਅਤੇ ਉਹਨਾਂ ਨੂੰ ਨੋ ‘ਓਬਜੇਕਸ਼ਨ ਸਰਟੀਫਿਕੇਟ’ ਜਾਰੀ ਕਰ ਦਿੱਤੇ ਹਨ। ਇਸਦਾ ਮਤਲਬ ਇਹ ਹੈ ਕਿ ਹੁਣ ਇਹ ਖਿਡਾਰੀ ਵਿਦੇਸ਼ੀ ਲੀਗ ਅਤੇ ਟੀ.20 ਨਹੀਂ ਖੇਡ ਸਕਣਗੇ।

Update: 2025-09-30 11:50 GMT

ਪਾਕਿਸਤਾਨ (ਗੁਰਪਿਆਰ ਥਿੰਦ): ਪੀਸੀਬੀ ਦੇ ਚੀਫ ਆਪਰੇਟਿੰਗ ਅਫ਼ਸਰ ਨੇ ਪਾਕਿ ਕ੍ਰਿਕਟ ਖਿਡਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਉਹ ਵਿਦੇਸੀ ਲੀਗ ਨੂੰ ਛੱਡ ਕਿ ਘਰੇਲੂ ਕ੍ਰਿਕਟ ’ਤੇ ਧਿਆਨ ਕੇਂਦਰਿਤ ਕਰਨ। ਭਾਰਤ ਤੋਂ ਏਸ਼ੀਆ ਕੱਪ ਹਾਰਨ ਦੇ ਇੱਕ ਦਿਨ ਬਾਅਦ ਹੀ ਪਾਕਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਖਿਡਾਰੀਆਂ ਨੂੰ ਨਿਲੰਬਤ ਕਰ ਦਿੱਤਾ ਹੈ ਅਤੇ ਉਹਨਾਂ ਨੂੰ ‘ਨੋ ਓਬਜੇਕਸ਼ਨ ਸਰਟੀਫਿਕੇਟ’ ਜਾਰੀ ਕਰ ਦਿੱਤੇ ਹਨ। ਇਸਦਾ ਮਤਲਬ ਇਹ ਹੈ ਕਿ ਹੁਣ ਇਹ ਖਿਡਾਰੀ ਵਿਦੇਸ਼ੀ ਲੀਗ ਅਤੇ ਟੀ.20 ਨਹੀਂ ਖੇਡ ਸਕਣਗੇ।


ਪਾਕਿਸਤਾਨ ਦੇ ਨਿਊਜ ਪੋਰਟਲ ਸ਼ਮਾ ਟੀਵੀ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਪੀਸੀਬੀ ਦੇ ਚੀਫ ਨੇ ਇਹ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਕਿਹੜੇ ਖਿਡਾਰੀ ਇਸ ਫੈਸਲੇ ਤੋਂ ਹੋਣਗੇ ਪ੍ਰਭਾਵਿਤ:


ਪਾਕਿਸਤਾਨ ਦੇ ਇਸ ਫੈਸਲੇ ਨਾਲ ਵੱਡੇ ਖਿਡਾਰੀ ਪ੍ਰਭਾਵਿਤ ਹੋਣਗੇ ਜਿਹਨਾਂ ਵਿੱਚ ਬਾਬਰ ਆਜ਼ਮ, ਅਫਰੀਦੀ, ਮਹੁੰਮਦ ਰਿਜ਼ਵਾਨ, ਫਹੀਮ ਅਸ਼ਰਫ ਅਤੇ ਸਾਦਬ ਖਾਨ ਸ਼ਾਮਲ ਹਨ ਅਤੇ ਜੋ ਇਸ ਸਾਲ ਅਸਟਰੇਲੀਆ ਵਿੱਚ ਹੋਣ ਜਾ ਰਹੀ ਬਿਗ ਬੈਸ਼ ਲੀਗ ਦਾ ਹਿੱਸਾ ਸਨ। ਇਸਤੋਂ ਇਲਾਵਾ ਹੈਰੀਸ਼ ਰਾਊਫ ਅਤੇ ਹੋਰ ਖਿਡਾਰੀ ਆਈਐਲ਼ਟੀ 20 ਵਰਗੀ ਲੀਗ ਵਿੱਚ ਹਿੱਸਾ ਨਹੀਂ ਲੈ ਸਕਣਗੇ। ਹਾਲਾਂਕਿ ਇਸ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਖਿਡਾਰੀਆਂ ਨੂੰ ਨਿਲੰਬਤ ਕਰਨ ਦਾ ਕਾਰਣ ਦਾ ਸਹੀ ਨਹੀਂ ਪਤਾ ਲੱਗਾ ਪਰ ਕਿਆਸ ਲਗਾਏ ਜਾ ਰਹੇ ਹਨ ਕਿ ਪਾਕਿਸਤਾਨ ਦੀ ਏਸ਼ੀਆ ਕੱਪ ਵਿੱਚ ਹੋਈ ਕਰਾਰੀ ਹਾਰ ਤੋਂ ਬਾਅਦ ਇਹ ਕਦਮ ਲਿਆ ਗਿਆ ਹੈ। ਸਮਾਂ ਟੀਵੀ ਤੋਂ ਇਲਾਵਾ ‘ਡੋਟ. ਪੀਕੇ’ ਵਿੱਚ ਵੀ ਇਹ ਗੱਲ ਕਹੀ ਗਈ ਹੈ।


ਏਸ਼ੀਆ ਕੱਪ ਫਾਇਨਲ ਵਿੱਚ ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ ਰੁਮਾਂਚਕ ਸੀ। ਭਾਰਤ ਨੇ ਇਸ ਅੰਤਿਮ ਓਵਰ ਵਿੱਚ ਟਾਰਗੇਟ ਦਾ ਪਿੱਛਾ ਕੀਤਾ ਅਤੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ। ਇਸ ਮੈਚ ਵਿੱਚ ਕੁਲਦੀਪ ਯਾਦਵ ਨੇ ਪਾਕਿਸਤਾਨ ਦੇ ਬੱਲੇਬਾਜਾ ਨੂੰ ਤਹਿਸ-ਨਹਿਸ ਕਰ ਦਿੱਤਾ ਸੀ। ਤਿੱਲਕ ਵਰਮਾ ਨੇ 69 ਰਨਾਂ ਦੀ ਪਾਰੀ ਖੇਡੀ ਸੀ ਅਤੇ ਸਿਵਮ ਦੂਬੇ ਨੇ 33 ਰਨਾਂ ਦੀ ਪਾਰੀ ਖੇਡੀ। ਭਾਰਤ ਨੇ ਇਸ ਜਿੱਤ ਦੇ ਨਾਲ ਪਾਕਿਸਤਾਨ ਤੋਂ ਲਗਾਤਾਰ ਦੋ ਵਾਰੀ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ ਹੈ। 2025 ਦੇ ਏਸ਼ੀਆ ਕੱਪ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਲਗਾਤਾਰ ਤਿੰਨ ਵਾਰ ਹਰਾਇਆ ਹੈ।

ਪਾਕਿ ਟੀਮ ਨੂੰ ਘਰੇਲੂ ਕ੍ਰਿਕਟ ਉੱਪਰ ਧਿਆਨ ਦੇਣ ਦੀ ਨਸੀਹਤ:


ਪਾਕਿਸਤਾਨ ਦੀ ਕਰਾਰੀ ਹਾਰ ਤੋਂ ਬਾਅਦ ਪੀਸੀਬੀ ਨੇ ਖਿਡਾਰੀਆਂ ਨੂੰ ਘਰੇਲੂ ਕ੍ਰਿਕਟ ਉੱਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਖਿਡਾਰੀਆਂ ਨੂੰ ਐਨਓਸੀ ਜਾਰੀ ਹੋਣ ਤੋਂ ਬਾਅਦ ਬਗਾਵਤ ਉੱਠੇਗੀ ਜਾਂ ਨਹੀਂ ਕਿਉਂਕਿ ਕਿਆਸ ਲਗਾਏ ਜਾ ਰਹੇ ਹਨ ਕਿ ਖਿਡਾਰੀ ਇਸ ਨਿਰਦੇਸ਼ ਨੂੰ ਲੈ ਕਿ ਭਗਾਵਤ ਵੱਲ ਨੂੰ ਉੱਤਰ ਸਕਦੇ ਹਨ।ਪੀਸੀਬੀ ਦੇ ਚੀਫ ਆਪਰੇਟਿੰਗ ਅਫ਼ਸਰ ਨੇ ਪਾਕਿ ਕ੍ਰਿਕਟ ਖਿਡਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਉਹ ਵਿਦੇਸੀ ਲੀਗ ਨੂੰ ਛੱਡ ਕਿ ਘਰੇਲੂ ਕ੍ਰਿਕਟ ’ਤੇ ਧਿਆਨ ਕੇਂਦਰਿਤ ਕਰਨ।



Tags:    

Similar News