Canada : Shivratri ਮੌਕੇ ਤੇ ਲਕਸ਼ਮੀ ਨਰਾਇਣ ਮੰਦਿਰ ਵਿੱਚ ਲੱਗੀਆਂ ਰੌਣਕਾਂ

ਮਹਾਂ ਸ਼ਿਵਰਾਤਰੀ ਦੇ ਪਾਵਨ ਮੌਕੇ ਸ਼ਰਧਾਲੂਆਂ ਵੱਲੋਂ 'ਬਮ ਬਮ ਭੋਲੇ' ਦੇ ਜੈਕਾਰਿਆਂ ਅਤੇ ਭਜਨ ਮੰਡਲੀਆ ਦੇ ਧਾਰਮਿਕ ਸ਼ਬਦਾਂ ਦੇ ਉਚਾਰਨ ਦੀ ਮਨਮੋਹਕ ਆਵਾਜ਼ ਨਾਲ ਸਮੁੱਚਾ

By :  Gill
Update: 2026-02-17 01:29 GMT

ਹਜ਼ਾਰਾਂ ਦੀ ਗਿਣਤੀ ਚ ਸ਼ਰਧਾਲੂ ਹੋਏ ਨਤਮਸਤਕ

ਮੱਥਾ ਟੇਕਣ ਲਈ ਲੱਗੀਆਂ ਨਜ਼ਰ ਆਈਆਂ ਲੰਬੀਆਂ ਕਤਾਰਾਂ

ਵੈਨਕੂਵਰ, 16 ਫਰਵਰੀ ( ਮਲਕੀਤ ਸਿੰਘ ) – ਮਹਾਂ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਸਰੀ ਸ਼ਹਿਰ ਚ ਸਥਿਤ ਲਕਸ਼ਮੀ ਨਾਰਾਇਣ ਮੰਦਿਰ ਵਿਖੇ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਤੇ ਸਵੇਰੇ ਤੋਂ ਦੇਰ ਰਾਤ ਤੱਕ ਮੰਦਰ ਦੇ ਗਲਿਆਰੇ ਚ ਪੁੱਜੇ ਹਜ਼ਾਰਾਂ ਸ਼ਰਧਾਲੂਆਂ ਦੀਆ ਰੌਣਕਾਂ ਲੱਗੀਆਂ ਨਜਰੀ ਪਈਆਂ ਸ਼ਰਧਾਲੂਆਂ ਦੀ ਬਹੁਤਾਤ ਕਾਰਨ ਸ਼ਰਧਾਲੂਆਂ ਨੂੰ ਮੰਦਰ ਦੇ ਅੰਦਰਵਾਰ ਮੱਥਾ ਟੇਕਣ ਲਈ ਕਈ ਘੰਟੇ ਲਾਈਨਾਂ ਵਿੱਚ ਲੱਗ ਕੇ ਇੰਤਜ਼ਾਰ ਕਰਨਾ ਪਿਆ ਜਿਸ ਕਾਰਨ ਦੇਰ ਰਾਤ ਤੀਕ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦਾ ਆਉਣਾ ਜਾਣਾ ਲੱਗਾ ਰਿਹਾ

ਮਹਾਂ ਸ਼ਿਵਰਾਤਰੀ ਦੇ ਪਾਵਨ ਮੌਕੇ ਸ਼ਰਧਾਲੂਆਂ ਵੱਲੋਂ 'ਬਮ ਬਮ ਭੋਲੇ' ਦੇ ਜੈਕਾਰਿਆਂ ਅਤੇ ਭਜਨ ਮੰਡਲੀਆ ਦੇ ਧਾਰਮਿਕ ਸ਼ਬਦਾਂ ਦੇ ਉਚਾਰਨ ਦੀ ਮਨਮੋਹਕ ਆਵਾਜ਼ ਨਾਲ ਸਮੁੱਚਾ ਮਾਹੌਲ ਭਗਵਾਨ ਸ਼ਿਵ ਦੀ ਸ਼ਰਧਾ ਦੇ ਰੰਗ

ਚ ਰੰਗਿਆ ਮਹਿਸੂਸ ਹੋਇਆ

ਮੰਦਰ ਦੇ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਵੱਖ-ਵੱਖ ਤਰ੍ਹਾਂ ਦੇ ਸਵਾਦਲੇ ਪਕਵਾਨਾਂ ਦੇ ਲੰਗਰਾ ਨੇੜੇ ਵੀ ਸ਼ਰਧਾਲੂਆਂ ਦੀਆਂ ਭੀੜਾਂ ਲੱਗੀਆਂ ਨਜ਼ਰੀ ਪਈਆਂ । ਇਸ ਦੇ ਨਾਲ ਨਾਲ ਉੱਥੇ ਮੌਜੂਦ ਸੇਵਾਦਾਰ ਵੀ ਬੜੀ ਨਿਸ਼ਚਾ ਅਤੇ ਸ਼ਰਧਾ ਨਾਲ ਸ਼ਰਧਾਲੂਆਂ ਨੂੰ ਲੰਗਰ ਵਰਤਾਉਂਦੇ ਨਜ਼ਰੀ ਆਏ

ਇਸ ਇਸ ਮੌਕੇ ਤੇ ਹੋਰਨਾਂ ਸਿਆਸੀ ਧਾਰਮਿਕ ਸ਼ਖਸ਼ੀਅਤਾਂ ਤੋਂ ਇਲਾਵਾ ਸਰੀ ਦੀ ਮੇਅਰ ਬ੍ਰੈਂਡਾਂਲੌਕ,ਐਮਐਲਏ ਮਨਦੀਪ ਧਾਲੀਵਾਲ,ਐਮਐਲਏ ਬਰਾਇਨ ਟੈਪਰ ਅਤੇ ਕੌਂਸਲਰ ਲਿੰਡਾ ਐਨਸ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ

ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਤੀਸ਼ ਕੁਮਾਰ ਅਤੇ ਵਿਨੇ ਸ਼ਰਮਾ ਵੱਲੋਂ ਸਾਰੇ ਆਗੂਆਂ ਦਾ ਸਨਮਾਨ ਕੀਤਾ ਗਿਆ।

ਮਹਾਂ ਸ਼ਿਵਰਾਤਰੀ ਦੌਰਾਨ ਸ਼ਰਧਾਲੂਆਂ ਦੀ ਵੱਡੀ ਹਾਜ਼ਰੀ ਨੇ ਦਰਸਾਇਆ ਕਿ ਪਰਦੇਸ ਵਿੱਚ ਵੀ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨੂੰ ਪੂਰੀ ਸ਼ਰਧਾ ਨਾਲ ਨਿਭਾਇਆ ਜਾ ਰਿਹਾ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਯਾਸ਼ੀਨ ਵਾਹਲਾ,ਰਾਜ ਅਲੀ,ਉੱਘੇ

ਸੈਫ ਬਲਰਾਮ ਬੱਲੀ ਅਤੇ ਕਾਨੂੰਨੀ ਸਲਾਹਕਾਰ ਰੈਲਿਸ਼ਨੂਰ ਰੰਧਾਵਾ ਵੀ ਹਾਜ਼ਰ ਸਨ

 

Tags:    

Similar News