Breakings: ਪਪਲਪ੍ਰੀਤ ਤੋਂ ਹਟਿਆ NSA, - - ਰਾਮ ਰਹੀਮ ਨੂੰ ਮੁੜ ਮਿਲੀ ਪਰੌਲ
ਦੂਜੀ ਵਾਰ 21 ਦਿਨਾਂ ਦੀ ਪਰੌਲ ਮਿਲੀ ਹੈ। ਜੇਲ੍ਹ ਤੋਂ ਨਿਕਲਣ ਦੇ ਤੁਰੰਤ ਬਾਅਦ ਉਹ ਸਿੱਧਾ ਸਿਰਸਾ ਸਥਿਤ ਡੇਰੇ ਲਈ ਰਵਾਨਾ ਹੋ ਗਿਆ,
ਚੰਡੀਗੜ੍ਹ : ਵਾਰਿਸ ਪੰਜਾਬ ਦੇ ਮੁਖੀ ਅਮਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਮਿਲੀ ਵੱਡੀ ਰਾਹਤ। ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੈਦ ਪਪਲਪ੍ਰੀਤ 'ਤੇੋਂ ਰਾਸ਼ਟਰੀ ਸੁਰੱਖਿਆ ਐਕਟ (NSA) ਹਟਾ ਦਿੱਤਾ ਗਿਆ ਹੈ। ਹੁਣ ਉਸਨੂੰ ਪੰਜਾਬ ਲਿਆਂਦੇ ਜਾਣ ਦੀ ਤਿਆਰੀ ਚੱਲ ਰਹੀ ਹੈ, ਜਿੱਥੇ ਉਹ ਸਧਾਰਨ ਅਪਰਾਧਿਕ ਮਾਮਲਿਆਂ ਹੇਠ ਮੁਕੱਦਮਿਆਂ ਦਾ ਸਾਹਮਣਾ ਕਰੇਗਾ।
ਉਹ 2023 ਵਿੱਚ ਅਮਿਤਪਾਲ ਦੇ ਨਾਲ ਗ੍ਰਿਫਤਾਰ ਹੋਇਆ ਸੀ। NSA ਦੇ ਹਟਾਏ ਜਾਣ ਨਾਲ ਉਸ ਦੇ ਵਿਰੁੱਧ ਰਾਸ਼ਟਰ ਵਿਰੋਧੀ ਗਤੀਵਿਧੀਆਂ ਦੇ ਦੋਸ਼ ਅਜਿਹਾ ਕਾਨੂੰਨੀ ਭਾਰ ਨਹੀਂ ਬਣਦੇ, ਜੋ ਲੰਬੇ ਸਮੇਂ ਲਈ ਬਿਨਾਂ ਟਰਾਇਲ ਹਿਰਾਸਤ ਦੀ ਆਗਿਆ ਦਿੰਦੇ।
ਰਾਮ ਰਹੀਮ ਨੂੰ 21 ਦਿਨਾਂ ਦੀ ਦੂਜੀ ਪਰੌਲ, ਡੇਰੇ ਲਈ ਰਵਾਨਾ
ਸਿਰਸਾ — ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਸ ਸਾਲ ਦੂਜੀ ਵਾਰ 21 ਦਿਨਾਂ ਦੀ ਪਰੌਲ ਮਿਲੀ ਹੈ। ਜੇਲ੍ਹ ਤੋਂ ਨਿਕਲਣ ਦੇ ਤੁਰੰਤ ਬਾਅਦ ਉਹ ਸਿੱਧਾ ਸਿਰਸਾ ਸਥਿਤ ਡੇਰੇ ਲਈ ਰਵਾਨਾ ਹੋ ਗਿਆ, ਜਿੱਥੇ ਉਹ ਪਰੌਲ ਮਿਆਦ ਦੌਰਾਨ ਹੀ ਰਹੇਗਾ।
ਸੂਤਰਾਂ ਮੁਤਾਬਕ, ਜਾਮਿਨ ਦੀ ਸ਼ਰਤਾਂ ਵਿੱਚ ਇਹ ਸਾਫ਼ ਕੀਤਾ ਗਿਆ ਹੈ ਕਿ ਰਾਮ ਰਹੀਮ ਡੇਰੇ ਦੀ ਹੱਦ ਵਿੱਚ ਹੀ ਰਹੇਗਾ ਅਤੇ ਜਨਤਕ ਰਲਣ ਮਿਲਣ ਜਾਂ ਸਮਾਗਮ ਕਰਵਾਉਣ ਦੀ ਇਜਾਜ਼ਤ ਨਹੀਂ ਹੋਵੇਗੀ।