ਹੁਣ Malaysia ਨੇ ਕੀਤਾ ਪੰਜਾਬੀ ਤੇ ਭਾਰਤੀ ਨੌਜਵਾਨਾਂ ਨੂੰ Deport, ਨੌਜਵਾਨਾਂ ਨੇ ਮਲੇਸ਼ੀਆ ਸਰਕਾਰ ’ਤੇ ਲਗਾਏ ਤਸੱਦਦ ਕਰਨ ਦੇ ਆਰੋਪ

ਹੁਣ ਮਲੇਸ਼ੀਆ ਨੇ ਪੰਜਾਬੀ ਤੇ ਭਾਰਤੀ ਨੌਜਾਵਨਾਂ ਨੂੰ ਆਪਣੇ ਦੇਸ ਤੋਂ ਡਿਪਰੋਟ ਕਰ ਦਿੱਤਾ ਹੈ। ਅੱਜ ਡਿਪੋਰਟ ਕੀਤੇ ਨੌਜਵਾਨਾਂ ਦਾ ਜਹਾਜ਼ ਦਿੱਲੀ ਏਅਰਪੋਰਟ ਉੱਤੇ ਪੁਹੰਚਿਆ ਜਿੱਥੇ ਉਹਨਾਂ ਨੇ ਦੱਸਿਆ ਕੇ ਮਲੇਸ਼ੀਆਂ ਸਰਕਾਰ ਨੇ ਉਹਨਾਂ ਨੇ ਦੁਰਵਿਵਹਾਰ ਕੀਤਾ ਅਤੇ ਉਹਨਾ ਉੱਤੇ ਤਸੱਦਦ ਵੀ ਕੀਤਾ ਗਿਆ।

Update: 2025-12-22 09:21 GMT

ਦਿੱਲੀ : ਹੁਣ ਮਲੇਸ਼ੀਆ ਨੇ ਪੰਜਾਬੀ ਤੇ ਭਾਰਤੀ ਨੌਜਾਵਨਾਂ ਨੂੰ ਆਪਣੇ ਦੇਸ ਤੋਂ ਡਿਪਰੋਟ ਕਰ ਦਿੱਤਾ ਹੈ। ਅੱਜ ਡਿਪੋਰਟ ਕੀਤੇ ਨੌਜਵਾਨਾਂ ਦਾ ਜਹਾਜ਼ ਦਿੱਲੀ ਏਅਰਪੋਰਟ ਉੱਤੇ ਪੁਹੰਚਿਆ ਜਿੱਥੇ ਉਹਨਾਂ ਨੇ ਦੱਸਿਆ ਕੇ ਮਲੇਸ਼ੀਆਂ ਸਰਕਾਰ ਨੇ ਉਹਨਾਂ ਨੇ ਦੁਰਵਿਵਹਾਰ ਕੀਤਾ ਅਤੇ ਉਹਨਾ ਉੱਤੇ ਤਸੱਦਦ ਵੀ ਕੀਤਾ ਗਿਆ। ਸੰਸਦ ਮੈੇਂਬਰ ਗੁਰਜੀਤ ਔਜਲਾ ਨੇ  ਅੱਜ ਦਿੱਲੀ ਤੋ ਵਾਪਿਸ ਆਉਂਦਿਆ ਸ਼੍ਰੀ ਅੰਮ੍ਰਿਤਸਰ ਹਵਾਈ ਅੱਡੇ ’ਤੇ ਮਲੇਸ਼ੀਆ ਤੋਂ ਡਿਪੋਰਟ ਹੋ ਕੇ ਵਾਪਸ ਆਏ ਕੁਝ ਨੌਜਵਾਨਾਂ ਨਾਲ ਮੁਲਾਕਾਤ ਹੋਈ, ਜੋ ਟੂਰਿਸਟ ਅਤੇ ਰੋਜ਼ਗਾਰ ਵੀਜ਼ਿਆਂ ’ਤੇ ਮਲੇਸ਼ੀਆ ਗਏ ਹੋਏ ਸਨ।

ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਮਲੇਸ਼ੀਆ ਸਰਕਾਰ ਅਤੇ ਏਅਰਪੇਰਟ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨਾਲ ਬਹੁਤ ਹੀ ਅਪਮਾਨਜਨਕ ਵਿਹਾਰ ਕੀਤਾ ਜਾਂਦਾ ਹੈ, ਇੱਥੋਂ ਤੱਕ ਕਿ ਮਨੁੱਖੀ ਤਸ਼ੱਦਦ ਵੀ ਕੀਤਾ ਗਿਆ ਹੈ, ਅਜਿਹੇ ਮਾਮਲਿਆ 'ਚ ਜਿਆਦਾਤਰ ਪੰਜਾਬੀ ਭਾਈਚਾਰੇ ਨੂੰ ਖਾਸ ਤੋਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੈਂ ਇਸ ਘਟਨਾ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਅਤੇ ਅਸੀ ਕਿਸੇ ਵੀ ਭਾਰਤੀ ਨਾਗਰਿਕ ਨਾਲ ਵਿਦੇਸ਼ੀ ਧਰਤੀ ’ਤੇ ਇਸ ਤਰ੍ਹਾਂ ਦਾ ਸਲੂਕ ਕਦੇ ਵੀ ਬਰਦਾਸ਼ਤ ਨਹੀ ਕਰਾਂਗੇ।


ਨੌਜਵਾਨਾਂ ਦੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਇਹ ਮਾਮਲਾ ਜਲਦ ਹੀ ਕੇਂਦਰੀ ਵਿਦੇਸ਼ ਮੰਤਰੀ ਸ੍ਰੀ ਐਸ. ਜੈਸ਼ੰਕਰ ਜੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਮਲੇਸ਼ੀਆ ਵਿੱਚ ਸਥਿਤ ਭਾਰਤੀ ਦੂਤਾਵਾਸ ਨਾਲਵੀ ਇਸ ਗੰਭੀਰ ਮਾਮਲੇ ’ਤੇ ਤੁਰੰਤ ਗੱਲਬਾਤ ਕੀਤੀ ਜਾਵੇਗੀ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਭਾਰਤੀ ਨਾਲ ਇਸ ਤਰ੍ਹਾਂ ਦੀ ਬੇਇੱਜ਼ਤੀ ਦੁਬਾਰਾ ਨਾ ਹੋਵੇ।



ਦੇਸ਼ ਦੇ ਨੌਜਵਾਨਾਂ ਦੀ ਇੱਜ਼ਤ, ਸੁਰੱਖਿਆ ਅਤੇ ਹੱਕਾਂ ਲਈ ਅਸੀਂ ਹਮੇਸ਼ਾਂ ਡਟ ਕੇ ਖੜ੍ਹੇ ਰਹਾਂਗੇ।

Tags:    

Similar News