ਹੁਣ ਡੋਨਾਲਡ ਟਰੰਪ ਨੂੰ ਮਿਲਣਗੇ 15 ਮਿਲੀਅਨ ਡਾਲਰ
ਏਬੀਸੀ ਨਿਊਜ਼ ਨੇ ਸੰਪਾਦਕ ਦੇ ਨੋਟ ਵਿੱਚ ਲਿਖਿਆ ਹੈ ਕਿ ਚੈਨਲ ਇਹ ਰਕਮ ਡੋਨਾਲਡ ਟਰੰਪ ਨੂੰ ਸਮਝੌਤੇ ਵਜੋਂ ਅਦਾ ਕਰੇਗਾ। ਚੈਨਲ ਨੇ ਐਂਕਰ ਦੀ ਗਲਤੀ 'ਤੇ ਅਫਸੋਸ ਜਤਾਇਆ ਸੀ। ਦੱਸ ਦੇਈਏ ਕਿ
ਸੈਟਲਮੈਂਟ ਆਰਡਰ ਦਾ ਐਲਾਨ ਸ਼ੁੱਕਰਵਾਰ ਨੂੰ ਫਲੋਰੀਡਾ ਦੇ ਸੰਘੀ ਜੱਜ ਦੇ ਸਾਹਮਣੇ ਕੀਤਾ ਗਿਆ। ਇਸ ਸਮਝੌਤੇ ਦੇ ਅਨੁਸਾਰ, ਏਬੀਸੀ ਨਿਊਜ਼ ਡੋਨਾਲਡ ਟਰੰਪ ਦੀ ਲਾਇਬ੍ਰੇਰੀ ਨੂੰ 15 ਮਿਲੀਅਨ ਡਾਲਰ ਦੀ ਰਕਮ ਦੇਵੇਗੀ। ਇਹ ਰਕਮ 10 ਦਿਨਾਂ ਦੇ ਅੰਦਰ ਅਦਾ ਕਰਨੀ ਪਵੇਗੀ।
ਫਲੋਰੀਡਾ : ਇਸ ਵਾਰ ਟਰੰਪ ਨੂੰ ਜੁਰਮਾਨਾ ਨਹੀ ਸਗੋਂ ਹਰਜਾਨਾ ਮਿਲੇਗਾ। ਦਰਅਸਲ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਕੀਤੀ ਗਈ ਟਿੱਪਣੀ ਏਬੀਸੀ ਨਿਊਜ਼ ਚੈਨਲ ਨੂੰ ਕਾਫੀ ਮਹਿੰਗੀ ਪਈ। ਹੁਣ ਨਿਊਜ਼ ਚੈਨਲ ਨੂੰ ਮਾਣਹਾਨੀ ਮਾਮਲੇ 'ਚ ਡੋਨਾਲਡ ਟਰੰਪ ਨੂੰ 15 ਮਿਲੀਅਨ ਡਾਲਰ ਯਾਨੀ ਕਰੀਬ 127 ਕਰੋੜ ਦਾ ਭੁਗਤਾਨ ਕਰਨਾ ਹੋਵੇਗਾ। ਜਾਰਜ ਸਟੀਫਨਪੋਲਸ ਨਾਮ ਦੇ ਚੈਨਲ ਦੇ ਇੱਕ ਨਿਊਜ਼ ਐਂਕਰ ਨੇ ਦਾਅਵਾ ਕੀਤਾ ਸੀ ਕਿ ਲੇਖਕ ਈ ਜੀਨ ਕੈਰੋਲ ਦੇ ਬਲਾਤਕਾਰ ਮਾਮਲੇ ਵਿੱਚ ਡੋਨਾਲਡ ਟਰੰਪ ਨੂੰ ਦੋਸ਼ੀ ਪਾਇਆ ਗਿਆ ਹੈ।
ਏਬੀਸੀ ਨਿਊਜ਼ ਨੇ ਸੰਪਾਦਕ ਦੇ ਨੋਟ ਵਿੱਚ ਲਿਖਿਆ ਹੈ ਕਿ ਚੈਨਲ ਇਹ ਰਕਮ ਡੋਨਾਲਡ ਟਰੰਪ ਨੂੰ ਸਮਝੌਤੇ ਵਜੋਂ ਅਦਾ ਕਰੇਗਾ। ਚੈਨਲ ਨੇ ਐਂਕਰ ਦੀ ਗਲਤੀ 'ਤੇ ਅਫਸੋਸ ਜਤਾਇਆ ਸੀ। ਦੱਸ ਦੇਈਏ ਕਿ ਐਂਕਰ ਨੇ ਇਹ ਟਿੱਪਣੀ 10 ਮਾਰਚ ਨੂੰ 'ਦਿ ਵੀਕ' ਪ੍ਰੋਗਰਾਮ ਦੌਰਾਨ ਕੀਤੀ ਸੀ।
ਜਾਣਕਾਰੀ ਮੁਤਾਬਕ ਮੀਡੀਆ ਨੈੱਟਵਰਕ ਨੂੰ ਟਰੰਪ ਦੇ ਅਟਾਰਨੀ ਅਲੇਜੈਂਡਰੋ ਬ੍ਰਿਟੋ ਦੀ ਲਾਅ ਫਰਮ ਨੂੰ 10 ਲੱਖ ਡਾਲਰ ਦੀ ਰਕਮ ਵੀ ਅਦਾ ਕਰਨੀ ਪਵੇਗੀ। ਜਾਣਕਾਰੀ ਅਨੁਸਾਰ ਏਬੀਸੀ ਨਿਊਜ਼ ਵੱਲੋਂ ਜੋ ਵੀ ਰਕਮ ਅਦਾ ਕੀਤੀ ਜਾਵੇਗੀ, ਉਸ ਵਿੱਚ ਇੱਕ ਲਾਇਬ੍ਰੇਰੀ ਬਣਾਈ ਜਾਵੇਗੀ ਜੋ ਗੈਰ-ਲਾਭਕਾਰੀ ਹੋਵੇਗੀ। ਏਬੀਸੀ ਨਿਊਜ਼ ਨੇ ਦੱਸਿਆ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਦੋਵਾਂ ਧਿਰਾਂ ਵਿਚਕਾਰ ਸੁਲ੍ਹਾ ਹੋ ਗਈ ਹੈ। ਇਸ ਤੋਂ ਬਾਅਦ ਇਹ ਕੇਸ ਬੰਦ ਹੋ ਜਾਵੇਗਾ।
ਸੈਟਲਮੈਂਟ ਆਰਡਰ ਦਾ ਐਲਾਨ ਸ਼ੁੱਕਰਵਾਰ ਨੂੰ ਫਲੋਰੀਡਾ ਦੇ ਸੰਘੀ ਜੱਜ ਦੇ ਸਾਹਮਣੇ ਕੀਤਾ ਗਿਆ। ਇਸ ਸਮਝੌਤੇ ਦੇ ਅਨੁਸਾਰ, ਏਬੀਸੀ ਨਿਊਜ਼ ਡੋਨਾਲਡ ਟਰੰਪ ਦੀ ਲਾਇਬ੍ਰੇਰੀ ਨੂੰ 15 ਮਿਲੀਅਨ ਡਾਲਰ ਦੀ ਰਕਮ ਦੇਵੇਗੀ। ਇਹ ਰਕਮ 10 ਦਿਨਾਂ ਦੇ ਅੰਦਰ ਅਦਾ ਕਰਨੀ ਪਵੇਗੀ। ਇਸ ਤੋਂ ਇਲਾਵਾ ਚੈਨਲ ਡੋਨਾਲਡ ਟਰੰਪ ਦੀ ਕਾਨੂੰਨੀ ਫੀਸ ਵੀ ਅਦਾ ਕਰੇਗਾ। ਤੁਹਾਨੂੰ ਦੱਸ ਦੇਈਏ ਕਿ 20 ਜਨਵਰੀ ਨੂੰ ਡੋਨਾਲਡ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਸਕਦੇ ਹਨ।