ਹੁਣ America ਵਸੂਲੇਗਾ Hormuz ਦਾ ਟੈਕਸ" – ਰਾਸ਼ਟਰਪਤੀ Trumpਦਾ ਵੱਡਾ ਦਾਅਵਾ
ਟਰੰਪ ਨੇ ਈਰਾਨ ਨੂੰ ਦਿੱਤੀ ਗਈ 10 ਦਿਨਾਂ ਦੀ ਸਮਾਂ ਸੀਮਾ (Deadline) ਵਿੱਚ ਮਾਮੂਲੀ ਵਾਧਾ ਕਰਦਿਆਂ ਨਵੀਂ ਡੈੱਡਲਾਈਨ ਮੰਗਲਵਾਰ ਰਾਤ 8 ਵਜੇ (ਭਾਰਤੀ ਸਮੇਂ ਅਨੁਸਾਰ ਬੁੱਧਵਾਰ ਸਵੇਰੇ 1
"ਈਰਾਨ ਫੌਜੀ ਤੌਰ 'ਤੇ ਹਾਰ ਚੁੱਕਾ ਹੈ''
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿਰੁੱਧ ਚੱਲ ਰਹੀ ਜੰਗ ਵਿੱਚ ਆਪਣੀ ਜਿੱਤ ਦਾ ਐਲਾਨ ਕਰਦਿਆਂ ਇੱਕ ਨਵਾਂ ਵਿਵਾਦ ਛੇੜ ਦਿੱਤਾ ਹੈ। ਵ੍ਹਾਈਟ ਹਾਊਸ (White House) ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਨੇ ਫੌਜੀ ਤੌਰ 'ਤੇ ਈਰਾਨ 'ਤੇ ਜਿੱਤ ਪ੍ਰਾਪਤ ਕਰ ਲਈ ਹੈ, ਇਸ ਲਈ ਹੁਣ ਰਣਨੀਤਕ ਤੌਰ 'ਤੇ ਮਹੱਤਵਪੂਰਨ ਹੋਰਮੁਜ਼ ਜਲਡਮਰੂ (Strait of Hormuz) 'ਤੇ ਟੈਰਿਫ (Tariff) ਜਾਂ ਟੋਲ ਵਸੂਲਣ ਦਾ ਅਧਿਕਾਰ ਸਿਰਫ਼ ਅਮਰੀਕਾ ਕੋਲ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਈਰਾਨ ਕਿਸੇ ਸਮਝੌਤੇ 'ਤੇ ਨਹੀਂ ਪਹੁੰਚਦਾ, ਤਾਂ ਉਸ ਦੇ ਸਾਰੇ ਪਾਵਰ ਪਲਾਂਟਾਂ ਅਤੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਜਾਵੇਗਾ।
"ਮੰਗਲਵਾਰ ਰਾਤ 8 ਵਜੇ ਤੱਕ ਦਾ ਅਲਟੀਮੇਟਮ"
ਟਰੰਪ ਨੇ ਈਰਾਨ ਨੂੰ ਦਿੱਤੀ ਗਈ 10 ਦਿਨਾਂ ਦੀ ਸਮਾਂ ਸੀਮਾ (Deadline) ਵਿੱਚ ਮਾਮੂਲੀ ਵਾਧਾ ਕਰਦਿਆਂ ਨਵੀਂ ਡੈੱਡਲਾਈਨ ਮੰਗਲਵਾਰ ਰਾਤ 8 ਵਜੇ (ਭਾਰਤੀ ਸਮੇਂ ਅਨੁਸਾਰ ਬੁੱਧਵਾਰ ਸਵੇਰੇ 1 ਵਜੇ) ਤੱਕ ਨਿਰਧਾਰਤ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਤੋਂ ਬਾਅਦ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ ਅਤੇ ਈਰਾਨ ਨੂੰ 'ਪੱਥਰ ਯੁੱਗ' (Stone Age) ਵਿੱਚ ਭੇਜਣ ਦੀ ਯੋਜਨਾ 'ਤੇ ਅਮਲ ਕੀਤਾ ਜਾਵੇਗਾ। ਟਰੰਪ ਨੇ ਕਿਹਾ ਕਿ ਉਹ ਅਜਿਹਾ ਸੌਦਾ ਚਾਹੁੰਦੇ ਹਨ ਜੋ ਬਿਨਾਂ ਕਿਸੇ ਰੁਕਾਵਟ ਦੇ ਤੇਲ ਦੀ ਸਪਲਾਈ (Oil Supply) ਯਕੀਨੀ ਬਣਾਏ।
ਈਰਾਨ ਅਤੇ ਅਰਬ ਦੇਸ਼ਾਂ ਦੀ ਤਿੱਖੀ ਪ੍ਰਤੀਕਿਰਿਆ
ਦੂਜੇ ਪਾਸੇ, ਈਰਾਨ ਦੇ ਸਾਬਕਾ ਵਿਦੇਸ਼ ਮੰਤਰੀ ਨੇ ਟਰੰਪ ਨੂੰ 'ਮੂਰਖ ਰਾਸ਼ਟਰਪਤੀ' ਕਰਾਰ ਦਿੰਦਿਆਂ ਅਰਬ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਟਰੰਪ ਦੀਆਂ ਇਨ੍ਹਾਂ ਚਾਲਾਂ ਦਾ ਮੂੰਹ ਤੋੜ ਜਵਾਬ ਦੇਣ। ਉਨ੍ਹਾਂ ਕਿਹਾ ਕਿ ਜੇਕਰ ਈਰਾਨ ਦੇ ਬਿਜਲੀ ਢਾਂਚੇ 'ਤੇ ਹਮਲਾ ਹੁੰਦਾ ਹੈ, ਤਾਂ ਇਹ ਪੂਰੇ ਖੇਤਰ ਨੂੰ ਹਨੇਰੇ ਵਿੱਚ ਡੁਬੋ ਸਕਦਾ ਹੈ। ਦੱਸਣਯੋਗ ਹੈ ਕਿ ਵਿਸ਼ਵ ਦੇ ਕੁੱਲ ਕੱਚੇ ਤੇਲ ਦਾ 20 ਫੀਸਦੀ ਹਿੱਸਾ ਇਸੇ ਸਮੁੰਦਰੀ ਰਸਤੇ ਰਾਹੀਂ ਗੁਜ਼ਰਦਾ ਹੈ, ਜਿਸ ਕਾਰਨ ਊਰਜਾ ਸੰਕਟ (Energy Crisis) ਦਾ ਖ਼ਤਰਾ ਵਧ ਗਿਆ ਹੈ।
"ਈਰਾਨੀ ਜਨਤਾ ਖੁਦ ਚਾਹੁੰਦੀ ਹੈ ਆਜ਼ਾਦੀ"
ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਇਨ੍ਹਾਂ ਹਮਲਿਆਂ ਦਾ ਆਮ ਨਾਗਰਿਕਾਂ 'ਤੇ ਕੀ ਅਸਰ ਪਵੇਗਾ, ਤਾਂ ਉਨ੍ਹਾਂ ਦਾਅਵਾ ਕੀਤਾ ਕਿ ਈਰਾਨੀ ਲੋਕ ਆਪਣੀ ਸਰਕਾਰ ਵਿਰੁੱਧ ਖੜ੍ਹੇ ਹੋਣ ਲਈ ਤਿਆਰ ਹਨ ਅਤੇ ਉਹ ਆਜ਼ਾਦੀ ਲਈ ਦੁੱਖ ਝੱਲਣ ਨੂੰ ਵੀ ਤਿਆਰ ਹੋਣਗੇ। ਉਨ੍ਹਾਂ ਕਿਹਾ ਕਿ ਅਮਰੀਕਾ ਕੋਲ ਟੋਲ ਵਸੂਲਣ ਦੀ ਇੱਕ ਠੋਸ ਯੋਜਨਾ (Concrete Plan) ਹੈ ਅਤੇ ਹੁਣ ਜੰਗ ਦੀਆਂ ਸ਼ਰਤਾਂ ਵਾਸ਼ਿੰਗਟਨ ਦੁਆਰਾ ਹੀ ਨਿਰਧਾਰਤ ਕੀਤੀਆਂ ਜਾਣਗੀਆਂ।