ਹੁਣ ਫੇਰ ਰਣਜੀਤ ਸਾਗਰ ਤੋਂ ਛੱਡਿਆ ਜਾਵੇਗਾ 35 ਹਜ਼ਾਰ ਕਿਊਸ਼ਕ ਪਾਣੀ, ਜਲੰਧਰ ’ਚ ਮੀਂਹ ਦੌਰਾਨ ਗਿਰੇ ਰਾਵਣ ’ਤੇ ਕੁੰਭਕਰਨ ਦੇ ਪੁਤਲੇ
ਇੱਕ ਵੱਡੀ ਖ਼ਬਰ ਅਨੁਸਾਰ ਰਣਜੀਤ ਸਾਗਰ ਡੈਮ ਤੋਂ ਕਰੀਬ 37 ਹਜ਼ਾਰ ਕਿਊਸ਼ਕ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਜਾਵੇਗਾ। ਜਿਸਦੇ ਚਲਦੇ ਦਰਿਆ ਕੰਢੇ ਰਹਿੰਦੇ ਲੋਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਅਤੇ ਦਰਿਆ ਦੇ ਕੰਢਿਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।
ਪਠਾਨਕੋਟ/ਜਲੰਧਰ (ਗੁਰਪਿਆਰ ਥਿੰਦ): ਇੱਕ ਵੱਡੀ ਖ਼ਬਰ ਅਨੁਸਾਰ ਰਣਜੀਤ ਸਾਗਰ ਡੈਮ ਤੋਂ ਕਰੀਬ 37 ਹਜ਼ਾਰ ਕਿਊਸ਼ਕ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਜਾਵੇਗਾ। ਜਿਸਦੇ ਚਲਦੇ ਦਰਿਆ ਕੰਢੇ ਰਹਿੰਦੇ ਲੋਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਅਤੇ ਦਰਿਆ ਦੇ ਕੰਢਿਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।
ਪਠਾਨਕੋਟ ਦੇ ਡੀ.ਸੀ ਆਦਿੱਤਿਆ ਉੱਪਲ ਨੇ ਇੱਕ ਪ੍ਰੈੱਸ ਬਿਆਨ ਜਾਰ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ।
ਉੱਧਰ ਦੂਜੇ ਪਾਸੇ ਪੰਜਾਬ ਦੇ ਜਲੰਧਰ ਵਿੱਚ ਤੇਜ਼ ਮੀਂਹ ਕਾਰਣ ਰਾਵਣ ਅਤੇ ਕੁੰਭਕਰਨ ਦੇ ਪੁਤਲੇ ਗਿਰ ਗਏ ਜਦਕਿ ਮੇਘਨਾਥ ਦੇ ਪੁਤਲੇ ਦੀ ਗਰਦਨ ਟੁੱਟ ਗਈ। ਇਹ ਹਾਦਸਾ ਬਸਤੀ ਸੇਖ ਦੁਸ਼ਹਿਰਾ ਗਰਾਊਡ ਵਿੱਚ ਵਾਪਰਿਆ ਜਿੱਥੇ ਅੱਜ ਰਾਵਣ ਦਾ ਦਹਿਣ ਹੋਣਾ ਸੀ। ਤੇਜ਼ ਮੀਂਹ ਕਾਰਣ ਪੁੱਤਲੇ ਗਿੱਲੇ ਹੋ ਗਏ ਅਤੇ ਡਿੱਗ ਗਏ।
ਇੱਕ ਵਾਰ ਫੇਰ ਰਾਵੀ ਦਰਿਆ ਵਿੱਚ ਪਾਣੀ ਛੱਡਣ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ। ਅਤੇ ਲੋਕਾਂ ਨੂੰ ਦਰਿਆ ਦੇ ਕੰਢੇ ਉੱਤੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਪੰਜਾਬ ਵਿੱਚ ਆਏ ਹੜ੍ਹਾਂ ਤੋਂ ਬਾਅਦ ਦਰਿਆ ਦੇ ਕੰਢੇ ਕਮਜ਼ੋਰ ਗਏ ਸਨ ਜਿਸ ਨੂੰ ਲੈ ਕਿ ਡੀ.ਸੀ ਪਠਾਨਕੋਟ ਨੇ ਲੋਕਾਂ ਨੂੰ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਉਹ ਦਰਿਆ ਕੰਢੇ ਨਾ ਜਾਣ।