ਨਿਰਮਲਾ ਸੀਤਾਰਮਨ ਅੱਜ ਪੇਸ਼ ਕਰਨਗੇ ਦੇਸ਼ ਦਾ ਆਮ ਬਜਟ

ਟੈਕਸਦਾਤਾਵਾਂ ਨੂੰ ਆਮਦਨ ਕਰ ‘ਚ ਛੋਟ ਦੀ ਉਮੀਦ, 10 ਲੱਖ ਤੱਕ ਦੀ ਆਮਦਨ ਟੈਕਸ ਮੁਕਤ ਹੋਣ ਦੀ ਸੰਭਾਵਨਾ।;

Update: 2025-02-01 00:31 GMT

ਲੋਕਾਂ ਨੂੰ ਵੱਡੀਆਂ ਉਮੀਦਾਂ

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਲਗਾਤਾਰ ਅੱਠਵੀਂ ਵਾਰ ਦੇਸ਼ ਦਾ ਆਮ ਬਜਟ 2025 ਪੇਸ਼ ਕਰਨ ਜਾ ਰਹੀਆਂ ਹਨ। ਇਹ ਮੋਦੀ ਸਰਕਾਰ 3.0 ਦਾ ਪਹਿਲਾ ਫੁੱਲ-ਟਾਈਮ ਬਜਟ ਹੋਵੇਗਾ, ਜਿਸ ‘ਚ ਕਿਸਾਨਾਂ, ਔਰਤਾਂ ਅਤੇ ਮੱਧ ਵਰਗ ਲਈ ਵੱਡੇ ਐਲਾਨ ਹੋਣ ਦੀ ਉਮੀਦ ਹੈ।

ਬਜਟ 2025 ਦੇ ਮੁੱਖ ਨਕਤਿਆਂ ‘ਤੇ ਇਕ ਨਜ਼ਰ:

ਸਵੇਰੇ 11 ਵਜੇ ਨਿਰਮਲਾ ਸੀਤਾਰਮਨ ਲੋਕ ਸਭਾ ‘ਚ ਬਜਟ ਪੇਸ਼ ਕਰਨਗੀਆਂ।

ਟੈਕਸਦਾਤਾਵਾਂ ਨੂੰ ਆਮਦਨ ਕਰ ‘ਚ ਛੋਟ ਦੀ ਉਮੀਦ, 10 ਲੱਖ ਤੱਕ ਦੀ ਆਮਦਨ ਟੈਕਸ ਮੁਕਤ ਹੋਣ ਦੀ ਸੰਭਾਵਨਾ।

ਕਿਸਾਨ ਸਨਮਾਨ ਨਿਧੀ ਦੀ ਰਕਮ 6,000 ਤੋਂ 12,000 ਰੁਪਏ ਕਰਨ ਦੀ ਉਮੀਦ।

ਰੁਜ਼ਗਾਰ ਅਤੇ ਬੁਨਿਆਦੀ ਢਾਂਚੇ ਨੂੰ ਵਧਾਵਾ ਦੇਣ ਲਈ ਨਵੇਂ ਐਲਾਨ ਹੋ ਸਕਦੇ ਹਨ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਐਕਸਾਈਜ਼ ਡਿਊਟੀ ‘ਚ ਕਟੌਤੀ ਦੀ ਉਮੀਦ।

ਸ਼ੇਅਰ ਮਾਰਕਿਟ ‘ਚ ਹਲਚਲ, ਬਜਟ ਕਾਰਨ ਅੱਜ ਵੀ ਵਪਾਰ ਜਾਰੀ

ਬਜਟ ਸ਼ਨੀਵਾਰ ਨੂੰ ਪੇਸ਼ ਹੋਣ ਕਰਕੇ ਸ਼ੇਅਰ ਬਾਜ਼ਾਰ ਅੱਜ ਵੀ ਖੁੱਲ੍ਹਾ ਰਹੇਗਾ। ਮੰਡੀ ‘ਚ ਵਪਾਰਕ ਗਤੀਵਿਧੀਆਂ ਆਮ ਦਿਨਾਂ ਵਾਂਗ ਜਾਰੀ ਰਹਿਣਗੀਆਂ।

ਪਿਛਲੇ ਬਜਟਾਂ ਨਾਲ ਹੋਵੇਗਾ ਤੁਲਨਾਤਮਕ ਵਿਸ਼ਲੇਸ਼ਣ

2025-26 ਦੇ ਆਰਥਿਕ ਸਰਵੇਖਣ ਮੁਤਾਬਕ ਭਾਰਤ ਦੀ ਜੀਡੀਪੀ ਵਾਧੂ ਦਰ 6.3-6.8% ਰਹਿਣ ਦੀ ਸੰਭਾਵਨਾ ਹੈ। ਸਰਕਾਰ ਨੇ ਸਿਹਤ, ਸਿੱਖਿਆ, ਰੁਜ਼ਗਾਰ ਅਤੇ ਗ੍ਰਾਮੀਣ ਵਿਕਾਸ ‘ਤੇ ਧਿਆਨ ਕੇਂਦਰਤ ਕਰਨ ਦੀ ਗੱਲ ਕਹੀ ਹੈ।

ਨਿਰਮਲਾ ਸੀਤਾਰਮਨ, ਜਿਨ੍ਹਾਂ ਨੇ ਪਹਿਲਾਂ 6 ਫੁੱਲ-ਟਾਈਮ ਅਤੇ 2 ਅੰਤਰਿਮ ਬਜਟ ਪੇਸ਼ ਕੀਤੇ ਹਨ, ਮੋਰਾਰਜੀ ਦੇਸਾਈ ਦੇ 10 ਬਜਟ ਪੇਸ਼ ਕਰਨ ਦੇ ਰਿਕਾਰਡ ਦੇ ਕਰੀਬ ਪਹੁੰਚ ਰਹੀਆਂ ਹਨ।

ਦਰਅਸਲ ਸਰਕਾਰ ਰੁਜ਼ਗਾਰ ਦੇ ਮੋਰਚੇ 'ਤੇ ਵੀ ਕੋਈ ਐਲਾਨ ਕਰ ਸਕਦੀ ਹੈ। ਇਸ ਦੇ ਨਾਲ ਹੀ ਤਨਖਾਹਦਾਰ ਵਰਗ ਨੂੰ ਉਮੀਦ ਹੈ ਕਿ ਬਜਟ 'ਚ ਆਮਦਨ ਕਰ ਛੋਟ 'ਚ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਈ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਬਜਟ ਵਿੱਚ ਕਿਸਾਨ ਸਨਮਾਨ ਨਿਧੀ ਦੀ ਰਾਸ਼ੀ ਵਿੱਚ ਵਾਧੇ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਮੋਦੀ ਸਰਕਾਰ ਦਾ ਬਜਟ 23 ਜੁਲਾਈ ਨੂੰ ਪੇਸ਼ ਕੀਤਾ ਗਿਆ ਸੀ। ਅੱਜ ਬਜਟ ਪੇਸ਼ ਹੋਣ ਕਾਰਨ ਸ਼ਨੀਵਾਰ ਨੂੰ ਵੀ ਸ਼ੇਅਰ ਬਾਜ਼ਾਰ ਖੁੱਲ੍ਹੇ ਰਹਿਣਗੇ। 

Tags:    

Similar News