ਆਧਾਰ ਕਾਰਡ, ਈ-ਆਧਾਰ ਐਪ ਸਬੰਧੀ ਨਵਾਂ ਅਪਡੇਟ
ਘਰ ਬੈਠੇ ਅੱਪਡੇਟ: ਉਪਭੋਗਤਾ ਇਸ ਐਪ ਰਾਹੀਂ ਘਰ ਬੈਠੇ ਹੀ ਆਪਣੀ ਨਿੱਜੀ ਜਾਣਕਾਰੀ, ਜਿਵੇਂ ਕਿ ਜਨਮ ਮਿਤੀ, ਪਤਾ ਅਤੇ ਮੋਬਾਈਲ ਨੰਬਰ ਨੂੰ ਅਪਡੇਟ ਕਰ ਸਕਣਗੇ।
ਨਵੀਂ ਦਿੱਲੀ : ਆਧਾਰ ਕਾਰਡ ਦੀ ਵਰਤੋਂ ਕਰਨ ਵਾਲਿਆਂ ਲਈ ਇੱਕ ਵੱਡੀ ਖ਼ਬਰ ਹੈ। ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਇੱਕ ਨਵੀਂ ਮੋਬਾਈਲ ਐਪ 'ਈ-ਆਧਾਰ' ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਅਨੁਸਾਰ, ਇਸ ਐਪ ਨੂੰ ਇਸ ਸਾਲ 2025 ਦੇ ਅੰਤ ਤੱਕ ਲਾਂਚ ਕਰਨ ਦਾ ਟੀਚਾ ਹੈ।
ਐਪ ਦੀਆਂ ਮੁੱਖ ਵਿਸ਼ੇਸ਼ਤਾਵਾਂ
ਇਸ ਨਵੀਂ ਐਪ ਰਾਹੀਂ ਆਧਾਰ ਕਾਰਡ ਨਾਲ ਜੁੜੇ ਕਈ ਕੰਮ ਆਸਾਨ ਹੋ ਜਾਣਗੇ:
ਘਰ ਬੈਠੇ ਅੱਪਡੇਟ: ਉਪਭੋਗਤਾ ਇਸ ਐਪ ਰਾਹੀਂ ਘਰ ਬੈਠੇ ਹੀ ਆਪਣੀ ਨਿੱਜੀ ਜਾਣਕਾਰੀ, ਜਿਵੇਂ ਕਿ ਜਨਮ ਮਿਤੀ, ਪਤਾ ਅਤੇ ਮੋਬਾਈਲ ਨੰਬਰ ਨੂੰ ਅਪਡੇਟ ਕਰ ਸਕਣਗੇ।
ਸੁਰੱਖਿਆ: ਇਸ ਐਪ ਨੂੰ ਸਿੰਗਲ ਡਿਜੀਟਲ ਇੰਟਰਫੇਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ। ਇਹ ਫੇਸ ਆਈਡੀ ਨਾਲ ਵੀ ਜੁੜਿਆ ਹੋਵੇਗਾ, ਜੋ ਉਪਭੋਗਤਾਵਾਂ ਨੂੰ ਵਧੇਰੇ ਸੁਰੱਖਿਆ ਪ੍ਰਦਾਨ ਕਰੇਗਾ।
ਡਿਜੀਟਲਾਈਜ਼ੇਸ਼ਨ: ਐਪ ਦਾ ਮੁੱਖ ਉਦੇਸ਼ ਆਧਾਰ ਅਪਡੇਟ ਦੀ ਪ੍ਰਕਿਰਿਆ ਨੂੰ ਪੇਪਰਲੈੱਸ ਬਣਾਉਣਾ ਅਤੇ ਈ-ਸੰਪਰਕ ਕੇਂਦਰਾਂ 'ਤੇ ਲੋਕਾਂ ਦੀ ਨਿਰਭਰਤਾ ਨੂੰ ਘਟਾਉਣਾ ਹੈ।
ਬਾਇਓਮੈਟ੍ਰਿਕ ਲਈ ਹੀ ਜਾਣਾ ਪਵੇਗਾ ਕੇਂਦਰ
ਨਵੇਂ ਨਿਯਮਾਂ ਅਨੁਸਾਰ, ਨਵੰਬਰ 2025 ਤੋਂ, ਆਧਾਰ ਕਾਰਡ ਧਾਰਕਾਂ ਨੂੰ ਸਿਰਫ਼ ਬਾਇਓਮੈਟ੍ਰਿਕ ਵੈਰੀਫਿਕੇਸ਼ਨ, ਫਿੰਗਰਪ੍ਰਿੰਟ ਅਤੇ ਆਇਰਿਸ ਸਕੈਨਿੰਗ ਲਈ ਹੀ ਸੰਪਰਕ ਕੇਂਦਰ ਜਾਣਾ ਪਵੇਗਾ। ਬਾਕੀ ਸਾਰੇ ਅਪਡੇਟ ਐਪ ਰਾਹੀਂ ਕੀਤੇ ਜਾ ਸਕਣਗੇ। UIDAI ਭਵਿੱਖ ਵਿੱਚ ਇਸ ਐਪ ਰਾਹੀਂ ਜਨਮ ਸਰਟੀਫਿਕੇਟ, ਪੈਨ ਕਾਰਡ, ਪਾਸਪੋਰਟ ਅਤੇ ਹੋਰ ਸਰਕਾਰੀ ਦਸਤਾਵੇਜ਼ਾਂ ਨੂੰ ਵੀ ਲਿੰਕ ਕਰਨ ਦੀ ਯੋਜਨਾ ਬਣਾ ਰਿਹਾ ਹੈ।
e-Aadhaar ਕੀ ਹੈ?
ਈ-ਆਧਾਰ ਅਸਲ ਵਿੱਚ ਆਧਾਰ ਕਾਰਡ ਦਾ ਇੱਕ ਡਿਜੀਟਲ ਸੰਸਕਰਣ ਹੈ, ਜਿਸਨੂੰ UIDAI ਦੀ ਵੈੱਬਸਾਈਟ ਤੋਂ PDF ਫਾਰਮੈਟ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ। ਇਹ ਪਾਸਵਰਡ ਨਾਲ ਸੁਰੱਖਿਅਤ ਹੁੰਦਾ ਹੈ, ਜਿਸ ਨਾਲ ਇਸਦੀ ਦੁਰਵਰਤੋਂ ਦਾ ਕੋਈ ਖਤਰਾ ਨਹੀਂ ਹੁੰਦਾ। ਇਸਨੂੰ myaadhaar.uidai.gov.in ਵੈੱਬਸਾਈਟ ਜਾਂ ਮੌਜੂਦਾ mAadhaar ਐਪ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।