ਲੰਘੇ ਹਫ਼ਤੇ ਵੈਨਕੂਵਰ ਹਵਾਈ ਅੱਡੇ ਤੋਂ 200 ਦੇ ਕਰੀਬ ਹਵਾਈ ਉਡਾਨਾ 'ਚ ਹੋਈ ਦੇਰੀ

By :  Gill
Update: 2025-06-30 11:01 GMT


ਵੈਨਕੂਵਰ ,ਜੂਨ (ਮਲਕੀਤ ਸਿੰਘ )-ਹਵਾਈ ਟਰੈਫਿਕ ਚ ਹੋਏ ਵਾਧੇ ,ਮੌਸਮ ਦੇ ਬਦਲਦੇ ਮਿਜਾਜ ਅਤੇ ਕੁਝ ਤਕਨੀਕੀ ਕਾਰਨਾ ਕਰਕੇ ਲੰਘੇ ਹਫਤੇ ਵੈਨਕੂਵਰ ਦੇ ਕੌਮਾਂਤਰੀ ਹਵਾਈ ਅੱਡੇ ਤੋਂ 200 ਦੇ ਕਰੀਬ ਵੱਖ-ਵੱਖ ਰੂਟਾਂ ਨੂੰ ਜਾਣ ਵਾਲੀਆਂ ਹਵਾਈ ਉਡਾਨਾਂ ਚ ਦੇਰੀ ਹੋਣ ਸਬੰਧੀ ਜਾਣਕਾਰੀ ਮਿਲੀ ਹੈ। ਜਿਸ ਕਾਰਨ ਸੰਬੰਧਿਤ ਯਾਤਰੂਆਂ ਨੂੰ ਅਣਕਿਆਸੀ ਲੰਬੀ ਉਡੀਕ ਕਰਨ ਲਈ ਮਜਬੂਰ ਹੋਣਾ ਪਿਆ। ਇਸ ਸਬੰਧੀ ਹਵਾਈ ਅੱਡੇ ਦੇ ਪ੍ਰਸ਼ਾਸਨ ਵੱਲੋਂ ਅਫਸੋਸ ਜਾਹਰ ਕਰਦਿਆਂ ਭਵਿੱਖ ਚ ਯਾਤਰੂਆਂ ਦੀ ਸਹੂਲਤ ਲਈ ਵਾਧੂ ਸਟਾਫ ਅਤੇ ਹੋਰਨਾਂ ਲੋੜੀਦੀਆਂ ਸਹੂਲਤਾਂ ਮੁਹਈਆ ਕਰਵਾਉਣ ਦੀ ਵਚਨਬੱਤਧਾ ਪ੍ਰਗਟਾਈ ਗਈ ਹੈ|

Similar News