Canada Crime news : ਗੁਆਂਢੀ ਅਤੇ ਦੋਸਤ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ

ਵੱਧ ਸਮਾਂ ਲੱਗਿਆ ਕਿਉਂਕਿ ਉਹ ਉਸ ਵੇਲੇ ਮਨੋਚਿਕਿਤਸਕ ਦੇਖਭਾਲ ਹੇਠ ਸੀ। ਇਲਾਜ ਦੌਰਾਨ ਹੀ ਉਸ ਨੇ ਆਪਣੇ ਅਪਰਾਧ ਕਬੂਲ ਕਰ ਲਏ ਸਨ, ਜਿਸ ਤੋਂ ਬਾਅਦ ਕਾਨੂੰਨੀ ਕਾਰਵਾਈ ਅੱਗੇ ਵਧਾਈ ਗਈ।

By :  Gill
Update: 2026-01-11 03:49 GMT


ਵੈਨਕੂਵਰ, 11 ਜਨਵਰੀ (ਮਲਕੀਤ ਸਿੰਘ) – ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਕੂਟੇਨੇਜ਼ ਇਲਾਕੇ ਚ ਸਾਲ 2022 ਦੇ ਫਰਵਰੀ ਮਹੀਨੇ ਦੌਰਾਨ ਆਪਣੇ ਗੁਆਂਢੀ ਅਤੇ ਇੱਕ ਦੋਸਤ ਦੇ ਕਤਲ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਵਿਅਕਤੀ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਅਦਾਲਤੀ ਕਾਰਵਾਈ ਦੌਰਾਨ ਦੱਸਿਆ ਗਿਆ ਕਿ ਦੋਸ਼ੀ ਮਿਚੇਲ ਮੈਕਇੰਟਾਇਰ, ਜਿਸ ਦੀ ਉਮਰ 66 ਸਾਲ ਹੈ, ਨੇ ਦੋ ਵੱਖ-ਵੱਖ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ।

ਪੁਲਿਸ ਮੁਤਾਬਕ ਉਕਤ ਘਟਨਾ ਮਗਰੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਇੱਕ ਮਹੀਨੇ ਤੋਂ ਵੱਧ ਸਮਾਂ ਲੱਗਿਆ ਕਿਉਂਕਿ ਉਹ ਉਸ ਵੇਲੇ ਮਨੋਚਿਕਿਤਸਕ ਦੇਖਭਾਲ ਹੇਠ ਸੀ। ਇਲਾਜ ਦੌਰਾਨ ਹੀ ਉਸ ਨੇ ਆਪਣੇ ਅਪਰਾਧ ਕਬੂਲ ਕਰ ਲਏ ਸਨ, ਜਿਸ ਤੋਂ ਬਾਅਦ ਕਾਨੂੰਨੀ ਕਾਰਵਾਈ ਅੱਗੇ ਵਧਾਈ ਗਈ।

ਅਦਾਲਤ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਦੋਹਾਂ ਹੱਤਿਆਵਾਂ ਨੇ ਸਥਾਨਕ ਭਾਈਚਾਰੇ ਨੂੰ ਗਹਿਰਾ ਝਟਕਾ ਪਹੁੰਚਾਇਆ ਹੈ ਅਤੇ ਅਜਿਹੇ ਗੰਭੀਰ ਅਪਰਾਧ ਲਈ ਸਖ਼ਤ ਸਜ਼ਾ ਜ਼ਰੂਰੀ ਹੈ।

Tags:    

Similar News