Breaking News : ਪੰਜਾਬ ਕੈਬਨਿਟ ਵੱਲੋਂ ਵੱਡੇ ਫੈਸਲੇ ਲਏ ਗਏ, ਪੜ੍ਹੋ

ਫੋਕਲ ਪੁਆਇੰਟਾਂ ਵਿੱਚ ਇੰਡਸਟਰੀਅਲ ਪਲਾਂਟਾਂ ਲਈ CLU ਮਨਜ਼ੂਰ ਹੋ ਗਿਆ ਹੈ

By :  Gill
Update: 2025-06-26 07:49 GMT

ਪੰਜਾਬ ਕੈਬਨਿਟ ਦੀ ਤਾਜ਼ਾ ਮੀਟਿੰਗ ਵਿੱਚ ਉਦਯੋਗ, ਜ਼ਮੀਨ ਦੀ ਵਰਤੋਂ ਅਤੇ ਰਿਹਾਇਸ਼ ਸਬੰਧੀ ਕਈ ਵੱਡੇ ਫੈਸਲੇ ਲਏ ਗਏ ਹਨ। ਇਹ ਫੈਸਲੇ ਪੰਜਾਬ ਦੇ ਉਦਯੋਗਿਕ ਵਿਕਾਸ ਅਤੇ ਸਰਕਾਰੀ ਰੈਵਨਿਊ ਵਧਾਉਣ ਵੱਲ ਵੱਡਾ ਕਦਮ ਮੰਨੇ ਜਾ ਰਹੇ ਹਨ।

ਫੈਸਲਿਆਂ ਦੀ ਵਿਸਥਾਰ

Change of Land Use (CLU) ਮਨਜ਼ੂਰ:

ਹੁਣ 1000 ਗਜ ਤੋਂ 4000 ਗਜ ਤੱਕ ਦੇ ਪਲਾਟਾਂ ਲਈ CLU ਮਨਜ਼ੂਰ ਕੀਤਾ ਗਿਆ ਹੈ। ਇਸ ਨਾਲ ਉਦਯੋਗਿਕ ਅਤੇ ਰਿਹਾਇਸ਼ੀ ਪ੍ਰਾਜੈਕਟਾਂ ਨੂੰ ਵਧੇਰੇ ਆਸਾਨੀ ਮਿਲੇਗੀ।

ਫੋਕਲ ਪੁਆਇੰਟ 'ਚ CLU ਮਨਜ਼ੂਰੀ:

ਫੋਕਲ ਪੁਆਇੰਟਾਂ ਵਿੱਚ ਇੰਡਸਟਰੀਅਲ ਪਲਾਂਟਾਂ ਲਈ CLU ਮਨਜ਼ੂਰ ਹੋ ਗਿਆ ਹੈ

ਲੀਜ਼ ਹੋਲਡ ਤੋਂ ਫਰੀ ਹੋਲਡ ਪ੍ਰਾਪਰਟੀ:

ਕੈਬਨਿਟ ਨੇ ਲੀਜ਼ ਹੋਲਡ ਪ੍ਰਾਪਰਟੀ ਨੂੰ ਫਰੀ ਹੋਲਡ ਵਿੱਚ ਤਬਦੀਲ ਕਰਨ ਦੀ ਮਨਜ਼ੂਰੀ ਦਿੱਤੀ ਹੈ, ਜਿਸ ਨਾਲ ਜ਼ਮੀਨ ਮਾਲਕਾਂ ਨੂੰ ਵੱਡਾ ਫਾਇਦਾ ਹੋਵੇਗਾ।

ਰੈਵਨਿਊ 'ਚ ਵਾਧਾ:

ਸਰਕਾਰ ਦੇ ਅੰਦਾਜ਼ੇ ਮੁਤਾਬਕ, ਇਨ੍ਹਾਂ ਫੈਸਲਿਆਂ ਨਾਲ ਪੰਜਾਬ ਦੇ ਰੈਵਨਿਊ ਵਿੱਚ 1000 ਕਰੋੜ ਰੁਪਏ ਦਾ ਵਾਧਾ ਹੋ ਸਕਦਾ ਹੈ।




 



Tags:    

Similar News