ਅਮਰੀਕਾ ਵਿੱਚ work visa ਚੋਣ ਪ੍ਰਕ੍ਰਿਆ ਵਿੱਚ ਵੱਡੀ ਪੱਧਰ 'ਤੇ ਤਬਦੀਲੀਆਂ
By : Gill
Update: 2025-12-26 14:32 GMT
ਪੁਰਾਣੀ ਪ੍ਰਣਾਲੀ ਖਤਮ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਟਰੰਪ ਪ੍ਰਸ਼ਾਸਨ ਨੇ ਐਚ 1 ਬੀ ਵਰਕ ਵੀਜ਼ਾ ਚੋਣ ਪ੍ਰਕ੍ਰਿਆ ਵਿੱਚ ਵੱਡੀ ਪੱਧਰ 'ਤੇ ਤਬਦੀਲੀਆਂ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ ਪੁਰਾਣੀ ਲਾਟਰੀ ਪ੍ਰਣਾਲੀ ਖਤਮ ਕਰ ਦਿੱਤੀ ਗਈ ਹੈ। ਹੋਮਲੈਂਡ ਸਕਿਉਰਿਟੀ ਵਿਭਾਗ ਅਨੁਸਾਰ ਇੱਕ ਨਿਗਰ ਪ੍ਰਣਾਲੀ ਲਾਗੂ ਕੀਤੀ ਹੈ ਜਿਸ ਦਾ ਮਕਸਦ ਉੱਚ ਹੁਨਰਮੰਦ ਵਿਦੇਸ਼ੀ ਵਰਕਰਾਂ ਨੂੰ ਤਰਜੀਹ ਦੇਣਾ ਹੈ ਜਿਨਾਂ ਨੂੰ ਉੱਚ ਤਨਖਾਹਾਂ ਦਿੱਤੀਆਂ ਜਾਣਗੀਆਂ। ਵਿਭਾਗ ਨੇ ਕਿਹਾ ਹੈ ਕਿ ਇਸ ਨਾਲ ਅਮਰੀਕੀ ਵਰਕਰਾਂ ਲਈ ਤਨਖਾਹ, ਕੰਮਕਾਜੀ ਹਾਲਾਤ ਤੇ ਨੌਕਰੀ ਦੇ ਅਵਸਰਾਂ ਵਿੱਚ ਸੁਧਾਰ ਹੋਵੇਗਾ ਤੇ ਇਸ ਨਾਲ ਐਚ-1 ਬੀ ਗੈਰ ਇਮੀਗਰਾਂਟ ਵੀਜ਼ਾ ਪ੍ਰੋਗਰਾਮ ਮਜਬੂਤ ਹੋਵੇਗਾ। ਵਿਭਾਗ ਨੇ ਕਿਹਾ ਹੈ ਕਿ ਮੌਜੂਦਾ ਐਚ 1 ਬੀ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਹੋਈ ਹੈ ਤੇ ਇਸ ਦਾ ਮਾਲਕਾਂ ਨੇ ਨਜਾਇਜ਼ ਫਾਇਦਾ ਉਠਾਇਆ ਹੈ।