Canada ਦੇ airports ਤੋਂ ਮੋੜੇ 2800 ਪੰਜਾਬੀ

ਕੈਨੇਡਾ ਦੇ ਹਵਾਈ ਅੱਡਿਆਂ ਤੋਂ ਪੁੱਠੇ ਪੈਰੀਂ ਮੋੜੇ ਲੋਕਾਂ ਦਾ ਨਵਾਂ ਅੰਕੜਾ ਜਾਰੀ ਕਰਦਿਆਂ ਸੀ.ਬੀ.ਐਸ.ਏ. ਨੇ ਦੱਸਿਆ ਹੈ ਕਿ 40 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਮੁਲਕ ਵਿਚ ਦਾਖਲ ਹੋਣ ਦੀ ਇਜਾਜ਼ਤ ਨਾ ਦਿਤੀ

Update: 2026-02-17 13:03 GMT

ਟੋਰਾਂਟੋ : ਕੈਨੇਡਾ ਦੇ ਹਵਾਈ ਅੱਡਿਆਂ ਤੋਂ ਪੁੱਠੇ ਪੈਰੀਂ ਮੋੜੇ ਲੋਕਾਂ ਦਾ ਨਵਾਂ ਅੰਕੜਾ ਜਾਰੀ ਕਰਦਿਆਂ ਸੀ.ਬੀ.ਐਸ.ਏ. ਨੇ ਦੱਸਿਆ ਹੈ ਕਿ 40 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਮੁਲਕ ਵਿਚ ਦਾਖਲ ਹੋਣ ਦੀ ਇਜਾਜ਼ਤ ਨਾ ਦਿਤੀ ਗਈ ਅਤੇ ਬਿਨਾਂ ਸ਼ੱਕ ਇਨ੍ਹਾਂ ਵਿਚ ਸੈਂਕੜੇ ਪੰਜਾਬੀ ਸ਼ਾਮਲ ਹਨ। 1 ਜਨਵਰੀ 2025 ਤੋਂ 31 ਦਸੰਬਰ 2025 ਤੱਕ ਦੇ ਅੰਕੜਿਆਂ ਮੁਤਾਬਕ ਬੇਰੰਗ ਚਿੱਠੀ ਵਾਂਗ ਮੋੜੇ ਲੋਕਾਂ ਵਿਚੋਂ ਜ਼ਿਆਦਾਤਰ ਕੋਲ ਵਿਜ਼ਟਰ ਵੀਜ਼ਾ, ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ਮੌਜੂਦ ਸਨ ਜਦਕਿ ਕੁਝ ਲੋਕਾਂ ਨੇ ਅਮਰੀਕਾ ਦੇ ਬਾਰਡਰ ਰਾਹੀਂ ਨਾਜਾਇਜ਼ ਤਰੀਕੇ ਨਾਲ ਦਾਖਲ ਹੋਣ ਦਾ ਯਤਨ ਕੀਤਾ। ਸਿਰਫ਼ ਐਨਾ ਹੀ ਨਹੀਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ 74,690 ਅਸਾਇਲਮ ਕਲੇਮਜ਼ ਨਾਲ ਵੀ ਨਜਿੱਠਣਾ ਪਿਆ। ਦੂਜੇ ਪਾਸੇ ਬਾਰਡਰ ਏਜੰਟਾਂ ਵੱਲੋਂ 22 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨ ਦਾ ਖ਼ਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ।

40 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕ ਮੁਲਕ ’ਚ ਦਾਖਲ ਨਾ ਹੋ ਸਕੇ

ਬਾਰਡਰ ਏਜੰਸੀ ਦਾ ਕਹਿਣਾ ਹੈ ਕਿ 2025 ਦੌਰਾਨ 8 ਕਰੋੜ 23 ਲੱਖ ਮੁਸਾਫ਼ਰਾਂ ਨੇ ਕੈਨੇਡਾ ਦੀ ਧਰਤੀ ’ਤੇ ਕਦਮ ਰੱਖਿਆ ਜਿਨ੍ਹਾਂ ਵਿਚੋਂ 3 ਕਰੋੜ 67 ਲੱਖ ਹਵਾਈ ਜਹਾਜ਼ ਰਾਹੀਂ ਅਤੇ 4 ਕਰੋੜ 20 ਲੱਖ ਅਮਰੀਕਾ ਦੇ ਬਾਰਡਰ ਰਾਹੀਂ ਦਾਖਲ ਹੋਏ ਜਿਨ੍ਹਾਂ ਵਿਚ 55 ਲੱਖ ਤੋਂ ਵੱਧ ਟਰੱਕ ਡਰਾਈਵਰ ਸ਼ਾਮਲ ਹਨ। ਹਵਾਈ ਅੱਡਿਆਂ ਜਾਂ ਐਂਟਰੀ ਪੋਰਟਸ ਤੋਂ ਵਿਦੇਸ਼ੀ ਨਾਗਰਿਕਾਂ ਨੂੰ ਮੋੜਨ ਦਾ ਸਿਲਸਿਲਾ 2024 ਦੌਰਾਨ ਤੇਜ਼ ਹੋਇਆ ਜਦੋਂ ਇਕੱਲੇ ਜੁਲਾਈ ਮਹੀਨੇ ਦੌਰਾਨ 5,800 ਤੋਂ ਵੱਧ ਲੋਕਾਂ ਨੂੰ ਕੈਨੇਡਾ ਵਿਚ ਦਾਖਲ ਹੋਣ ਦੀ ਇਜਾਜ਼ਤ ਨਾ ਦਿਤੀ ਗਈ। ਹਵਾਈਆਂ ਅੱਡਿਆਂ ਸਣੇ ਜ਼ਮੀਨੀ ਰਸਤੇ ਅਮਰੀਕਾ ਤੋਂ ਆਉਣ ਵਾਲਿਆਂ ਦੇ ਯਾਤਰਾ ਦਸਤਾਵੇਜ਼ ਬਾਰੀਕੀ ਨਾਲ ਦੇਖੇ ਜਾ ਰਹੇ ਹਨ। ਇੰਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਸਿਆਸਤਦਾਨਾਂ ਵੱਲੋਂ ਬਾਰਡਰ ਅਫਸਰਾਂ ਦੇ ਕੰਨ ਵਿਚ ਫੂਕ ਮਾਰ ਦਿਤੀ ਗਈ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਕਈ ਲੋਕ ਸਾਡੇ ਮੁਲਕ ਦਾ ਨੁਕਸਾਨ ਕਰ ਰਹੇ ਹਨ ਜਿਸ ਦੇ ਮੱਦੇਨਜ਼ਰ ਜਾਇਜ਼ ਵੀਜ਼ਾ ਹੋਣ ’ਤੇ ਵੀ ਉਨ੍ਹਾਂ ਨੂੰ ਲੰਘਣ ਨਹੀਂ ਦਿਤਾ ਜਾਂਦਾ। ਇਸੇ ਦੌਰਾਨ ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਵਿਜ਼ਟਰ ਵੀਜ਼ਾ, ਸਟੱਡੀ ਵੀਜ਼ਾ ਅਤੇ ਵਰਕ ਪਰਮਿਟ ਜਾਰੀ ਕਰਨ ਦੀ ਰਫ਼ਤਾਰ ਵੀ ਘਟਾ ਦਿਤੀ ਗਈ ਹੈ ਅਤੇ ਪਹਿਲਾਂ ਦੇ ਮੁਕਾਬਲੇ ਬਹੁਤ ਥੋੜ੍ਹੇ ਵੀਜ਼ੇ ਜਾਰੀ ਕੀਤੇ ਜਾ ਰਹੇ ਹਨ। ਇਥੋਂ ਤੱਕ ਕਿ ਵਿਜ਼ਟਰ ਵੀਜ਼ਾ ਦੀਆਂ ਜ਼ਿਆਦਾਤਰ ਅਰਜ਼ੀਆਂ ਸਿੱਧੇ ਤੌਰ ’ਤੇ ਰੱਦ ਕੀਤੀਆਂ ਜਾ ਰਹੀਆਂ ਹਨ ਜਦਕਿ ਸਟੱਡੀ ਵੀਜ਼ਿਆਂ ਦੀ ਗਿਣਤੀ 2024 ਦੇ ਮੁਕਾਬਲੇ ਬਹੁਤ ਜ਼ਿਆਦਾ ਘਟਾ ਦਿਤੀ ਗਈ ਹੈ।

ਸੀ.ਬੀ.ਐਸ.ਏ. ਨੇ ਕੀਤੀ ਵੱਡੀ ਕਾਰਵਾਈ

ਇੰਮੀਗ੍ਰੇਸ਼ਨ ਮੰਤਰਾਲੇ ਦਾ ਦਾਅਦਾ ਹੈ ਕਿ ਨਿਰਪੱਖ ਅਤੇ ਬਗੈਰ ਵਿਤਕਰੇ ਵਾਲੀ ਸੋਚ ਅਧੀਨ ਕੰਮ ਕੀਤਾ ਜਾ ਰਿਹਾ ਹੈ ਜਦਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਇਕ ਬੁਲਾਰੇ ਨੇ ਕਿਹਾ ਕਿ ਹਰ ਵਿਦੇਸ਼ੀ ਨਾਗਰਿਕ ਦੇ ਯਾਤਰਾ ਦਸਤਾਵੇਜ਼ ਦੇਖਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਂਦਾ ਹੈ ਅਤੇ ਕਿਸੇ ਨੂੰ ਦਾਖਲ ਹੋਣ ਤੋਂ ਰੋਕਣ ਪਿੱਛੇ ਨੀਤੀਆਂ ਵਿਚ ਤਬਦੀਲੀ ਜ਼ਿੰਮੇਵਾਰ ਹੋ ਸਕਦੀ ਹੈ ਪਰ ਬੁਲਾਰੇ ਨੇ ਤਬਦੀਲੀ ਬਾਰੇ ਵਿਸਤਾਰ ਨਾਲ ਦੱਸਣ ਤੋਂ ਇਨਕਾਰ ਕਰ ਦਿਤਾ। ਇਸੇ ਦੌਰਾਨ ਕੈਲਗਰੀ ਯੂਨੀਵਰਸਿਟੀ ਵਿਚ ਕਾਨੂੰਨ ਦੇ ਸਹਾਇਕ ਪ੍ਰੋਫੈਸਰ ਗਿਡੀਅਨ ਕ੍ਰਿਸ਼ਚਨ ਨੇ ਸਵਾਲ ਉਠਾਇਆ ਕਿ ਜਦੋਂ ਵਿਦੇਸ਼ੀ ਲੋਕਾਂ ਨੂੰ ਦਾਖਲ ਹੀ ਨਹੀਂ ਹੋਣ ਦੇਣਾ ਤਾਂ ਉਨ੍ਹਾਂ ਨੂੰ ਵੀਜ਼ੇ ਕਿਉਂ ਦਿਤੇ ਗਏ। ਜਦੋਂ ਲੋਕ ਕੈਨੇਡਾ ਦੇ ਦਰਵਾਜ਼ੇ ’ਤੇ ਪੁੱਜ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਿਸੇ ਨਾ ਕਿਸੇ ਬਹਾਨੇ ਵਾਪਸੀ ਕਰਨ ਲਈ ਮਜਬੂਰ ਕਰ ਦਿਤਾ ਜਾਂਦਾ ਹੈ।

74 ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਪਨਾਹ ਦੇ ਦਾਅਵੇ ਦਾਖਲ

ਜਿਥੇ ਕੁਝ ਲੋਕ ਵਾਪਸ ਚਲੇ ਜਾਂਦੇ ਹਨ ਤਾਂ ਕੁਝ ਅਸਾਇਲਮ ਦਾ ਦਾਅਵਾ ਵੀ ਕਰ ਦਿੰਦੇ ਹਨ। ਕੈਨੇਡਾ ਵਿਚ ਰਿਹਾਇਸ਼ ਦੇ ਸੰਕਟ ਅਤੇ ਮਹਿੰਗਾਈ ਵਾਸਤੇ ਟੈਂਪਰੇਰੀ ਰੈਜ਼ੀਡੈਂਟਸ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਜਿਨ੍ਹਾਂ ਦੀ ਕੁਲ ਗਿਣਤੀ ਤਿੰਨ ਮਿਲੀਅਨ ਦੇ ਨੇੜੇ ਦੱਸੀ ਜਾ ਰਹੀ ਹੈ। ਇੰਮੀਗ੍ਰੇਸ਼ਨ ਵਿਭਾਗ ਵੱਲੋਂ ਸੰਭਾਵਤ ਤੌਰ ’ਤੇ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ 20 ਲੱਖ ’ਤੇ ਲਿਆਉਣ ਦਾ ਟੀਚਾ ਮਿੱਥਿਆ ਗਿਆ ਹੈ ਜਿਨ੍ਹਾਂ ਵਿਚ ਕੌਮਾਂਤਰੀ ਵਿਦਿਆਰਥੀ, ਵਰਕ ਪਰਮਿਟ ਵਾਲੇ ਅਤੇ ਵਿਜ਼ਟਰ ਵੀਜ਼ਾ ’ਤੇ ਆਏ ਲੋਕ ਸ਼ਾਮਲ ਹਨ।

Tags:    

Similar News