ਗਵਾਦਰ 'ਚ ਵੱਡਾ ਹਮਲਾ: ਪਾਕਿਸਤਾਨ ਅਤੇ ਚੀਨ ਦੋਵਾਂ ਨੂੰ ਚੁਣੌਤੀ, ਕਈ ਹਲਾਕ

ਇਹ ਹਮਲਾ ਉਸ ਤੋਂ ਬਾਅਦ ਆਇਆ ਹੈ, ਜਦ ਬਲੋਚ ਬਾਗ਼ੀਆਂ ਨੇ ਕੁਝ ਦਿਨ ਪਹਿਲਾਂ ਜਾਫਰ ਐਕਸਪ੍ਰੈਸ ਟ੍ਰੇਨ ਨੂੰ ਬੰਧਕ ਬਣਾ ਲਿਆ ਸੀ। ਇਹ ਸਾਰੀਆਂ ਘਟਨਾਵਾਂ ਇਲਾਕੇ

By :  Gill
Update: 2025-03-27 07:10 GMT

ਕਵੇਟਾ – ਬਲੋਚਿਸਤਾਨ ਦੇ ਗਵਾਦਰ ਜ਼ਿਲ੍ਹੇ ‘ਚ ਹੋਏ ਇਕ ਤਾਜ਼ਾ ਹਮਲੇ ਨੇ ਪਾਕਿਸਤਾਨ ਦੀ ਸੁਰੱਖਿਆ ਸਥਿਤੀ ਤੇ ਗੰਭੀਰ ਪ੍ਰਸ਼ਨ ਚੁੱਕ ਦਿੱਤੇ ਹਨ। ਹਮਲੇ ‘ਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਾ ਕੇ ਅੱਗ ਲਗਾ ਦਿੱਤੀ ਗਈ।

ਪਾਕਿਸਤਾਨ ਅਤੇ ਚੀਨ ਦੋਵਾਂ ‘ਤੇ Attack

ਇਹ ਹਮਲਾ ਗਵਾਦਰ ਬੰਦਰਗਾਹ ਨੇੜੇ ਹੋਇਆ, ਜੋ ਕਿ ਚੀਨ ਦੀ ਮਦਦ ਨਾਲ ਵਿਕਸਤ ਹੋ ਰਿਹਾ ਹੈ ਅਤੇ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (CPEC) ਦਾ ਮਹੱਤਵਪੂਰਨ ਹਿੱਸਾ ਹੈ। ਹਮਲੇ ਦੌਰਾਨ, ਬਾਗ਼ੀਆਂ ਨੇ ਉਹ ਵਾਹਨ ਨਿਸ਼ਾਨਾ ਬਣਾਏ, ਜੋ ਬੰਦਰਗਾਹ ਤੋਂ ਨਿਕਲੇ ਸਨ ਅਤੇ ਸਾਮਾਨ ਨਾਲ ਲੱਦੇ ਹੋਏ ਸਨ।

ਬਲੋਚ ਬਾਗ਼ੀਆਂ ਦੀ ਜ਼ਿੰਮੇਵਾਰੀ

ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਸਮੇਤ ਕਈ ਬਾਗ਼ੀ ਸੰਗਠਨਾਂ ਨੇ ਪਿਛਲੇ ਕੁਝ ਸਮਿਆਂ ਦੌਰਾਨ ਪਾਕਿਸਤਾਨ ਸਰਕਾਰ ਵਿਰੁੱਧ ਹਮਲਿਆਂ ਦੀ ਤੀਬਰਤਾ ਵਧਾ ਦਿੱਤੀ ਹੈ। ਗਵਾਦਰ ‘ਚ ਹੋਏ ਹਮਲੇ ਨੇ ਦੁਨੀਆ ਸਾਹਮਣੇ ਇੱਕ ਵਾਰ ਫਿਰ ਬਲੋਚਿਸਤਾਨ ਦੀ ਬਿਗੜਦੀ ਸਥਿਤੀ ਨੂੰ ਉਜਾਗਰ ਕਰ ਦਿੱਤਾ ਹੈ।

ਜਾਫਰ ਐਕਸਪ੍ਰੈਸ ਦੀ ਘਟਨਾ ਤੋਂ ਬਾਅਦ ਦੂਜਾ ਵੱਡਾ ਹਮਲਾ

ਇਹ ਹਮਲਾ ਉਸ ਤੋਂ ਬਾਅਦ ਆਇਆ ਹੈ, ਜਦ ਬਲੋਚ ਬਾਗ਼ੀਆਂ ਨੇ ਕੁਝ ਦਿਨ ਪਹਿਲਾਂ ਜਾਫਰ ਐਕਸਪ੍ਰੈਸ ਟ੍ਰੇਨ ਨੂੰ ਬੰਧਕ ਬਣਾ ਲਿਆ ਸੀ। ਇਹ ਸਾਰੀਆਂ ਘਟਨਾਵਾਂ ਇਲਾਕੇ ‘ਚ ਵਧ ਰਹੀ ਅਸਥਿਰਤਾ ਅਤੇ ਪਾਕਿਸਤਾਨ-ਚੀਨ ਪ੍ਰੋਜੈਕਟਾਂ ਵਿਰੁੱਧ ਵਧ ਰਹੀ ਰੋਸ਼ ਨੂੰ ਦਰਸਾਉਂਦੀਆਂ ਹਨ।

Tags:    

Similar News