ਮਜੀਠੀਆ ਦੀ ਪੇਸ਼ੀ: ਅਕਾਲੀ ਸਮਰੱਥਕਾਂ ਦੀ ਭੀੜ 'ਤੇ ਨੀਲ ਗਰਗ ਨੇ ਚੁੱਕੇ ਸਵਾਲ
ਨਾ ਕਿ ਕਿਸੇ ਵੀ ਤਰ੍ਹਾਂ ਦਾ ਸਿਆਸੀ ਦਬਾਅ। ਉਨ੍ਹਾਂ ਨੇ ਜ਼ੋਰ ਦਿੱਤਾ ਕਿ "ਅਸੀਂ ਅਦਾਲਤ ਵਿੱਚ ਸਿਰਫ਼ ਸੱਚ ਦੀ ਨਿਗਰਾਨੀ ਦੇਖਣਾ ਚਾਹੁੰਦੇ ਹਾਂ, ਨਾ ਕਿ ਕਿਸੇ ਪਾਰਟੀ ਜਾਂ ਵਿਅਕਤੀ ਦੀ ਹਮਾਇਤ।"
ਚੰਡੀਗੜ੍ਹ/ਮੁਹਾਲੀ: ਆਮ ਆਦਮੀ ਪਾਰਟੀ ਦੇ ਲੀਡਰ ਨੀਲ ਗਰਗ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੱਜ ਮੁਹਾਲੀ ਅਦਾਲਤ ਵਿੱਚ ਹੋਣ ਵਾਲੀ ਪੇਸ਼ੀ ਮੌਕੇ ਅਕਾਲੀ ਦਲ 'ਤੇ ਤਿੱਖੇ ਸਵਾਲ ਚੁੱਕੇ ਹਨ।
ਨੀਲ ਗਰਗ ਨੇ ਪੁੱਛਿਆ ਕਿ ਸੁਖਬੀਰ ਬਾਦਲ ਅਦਾਲਤ ਵਿੱਚ ਸਮਰਥਕਾਂ ਦੀ ਭੀੜ ਕਿਉਂ ਇਕੱਠੀ ਕਰ ਰਹੇ ਹੋ ? ਕੀ ਹੁਣ ਜਸਟਿਸ ਪਾਲਿਕਾ 'ਤੇ ਵੀ ਦਬਾਅ ਬਣਾਉਣਾ ਚਾਹੁੰਦੇ ਹੋ? ਕੀ ਤੁਹਾਨੂੰ ਅਤੇ ਮਜੀਠੀਆ ਨੂੰ ਕਨੂੰਨ ਅਤੇ ਅਦਾਲਤਾਂ 'ਤੇ ਭਰੋਸਾ ਨਹੀਂ? ਹੁਣ ਜਦ ਸਰਕਾਰ ਤੁਹਾਡੇ ਕੋਲ ਨਹੀਂ, ਤਾਂ ਕੀ ਸਿਆਸੀ ਸੁਰੱਖਿਆ ਦੀ ਲੋੜ ਮਹਿਸੂਸ ਹੋ ਰਹੀ ਹੈ?
ਨੀਲ ਗਰਗ ਨੇ ਅੱਗੇ ਕਿਹਾ ਕਿ ਅਦਾਲਤਾਂ ਵਿੱਚ ਸਿਰਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਨਾ ਕਿ ਕਿਸੇ ਵੀ ਤਰ੍ਹਾਂ ਦਾ ਸਿਆਸੀ ਦਬਾਅ। ਉਨ੍ਹਾਂ ਨੇ ਜ਼ੋਰ ਦਿੱਤਾ ਕਿ "ਅਸੀਂ ਅਦਾਲਤ ਵਿੱਚ ਸਿਰਫ਼ ਸੱਚ ਦੀ ਨਿਗਰਾਨੀ ਦੇਖਣਾ ਚਾਹੁੰਦੇ ਹਾਂ, ਨਾ ਕਿ ਕਿਸੇ ਪਾਰਟੀ ਜਾਂ ਵਿਅਕਤੀ ਦੀ ਹਮਾਇਤ।"
ਇਹ ਮਾਮਲਾ ਸੋਸ਼ਲ ਮੀਡੀਆ 'ਤੇ ਵੀ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਲੋਕ ਪੁੱਛ ਰਹੇ ਹਨ ਕਿ ਜਦ ਅਕਾਲੀ ਦਲ ਕਨੂੰਨ ਤੇ ਅਦਾਲਤਾਂ 'ਤੇ ਭਰੋਸਾ ਹੈ, ਤਾਂ ਫਿਰ ਅਦਾਲਤਾਂ ਦੇ ਬਾਹਰ ਸਮਰਥਕਾਂ ਦੀ ਭੀੜ ਕਿਉਂ?