ਮਜੀਠੀਆ ਨੇ ਪੰਜਾਬ ਦੇ ਹਾਲਾਤਾਂ ਦੀ ਦੁਹਾਈ ਦਿੰਦਿਆਂ CM ਦਾ ਮੰਗਿਆ ਅਸਤੀਫ਼ਾ

Update: 2024-10-30 03:37 GMT

ਚੰਡੀਗੜ੍ਹ : ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਲਪਦੇ ਹੋਏ ਪੰਜਾਬ ਦੇ ਹਾਲਾਤ ਬਿਆਨ ਕੀਤੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਤੀਫ਼ਾ ਵੀ ਮੰਗਿਆ ਹੈ।

ਬਿਕਰਮ ਮਜੀਠੀਆ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਇਸ ਤਰ੍ਹਾਂ ਹਨ...

ਪੰਜਾਬ ਦੇ ਹਾਲਾਤ ਦਿਨ-ਬ-ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ : ਬਿਕਰਮ ਸਿੰਘ ਮਜੀਠੀਆ

ਪਹਿਲਾਂ Sidhu Moosewala ਦਾ ਦਿਨ ਦਿਹਾੜੇ ਕਤਲ ਹੋਇਆ।

ਮੋਹਾਲੀ Police Headquarter 'ਤੇ RPG Attack ਹੋਇਆ ।

ਉਸ ਤੋਂ ਬਾਅਦ ਸਰਹਾਲੀ Police Station ਵਿਖੇ ਰਾਕਟ ਲਾਂਚਰ ਦਾਗੇ ਗਏ।

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਚੋਂ ਇੰਟਰਵਿਊ ਹੁੰਦੀ ਹੈ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੋਸ਼ੀ Viveksheel Soni ਵਰਗੇ Police Officers ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹਨ।

Mansa ਵਿਖੇ ਇੱਕ ਪੈਟਰੋਲ ਪੰਪ 'ਤੇ ਧਮਾਕਾ ਹੋਇਆ ਅਤੇ ਨਾਲ ਹੀ ਇਹ ਖ਼ਬਰ ਸਾਹਮਣੇ ਆਈ ਕਿ ਪੈਟਰੋਲ ਪੰਪ ਮਾਲਕ ਨੂੰ ਵਿਦੇਸ਼ੀ ਨੰਬਰ ਤੋਂ ਪੰਜ ਕਰੋੜ ਰੁਪਏ ਦੀ ਫਿਰੌਤੀ ਲੈਣ ਲਈ Call ਆਈ ਅਤੇ ਜਿਸ ਵਿੱਚ ਇਹ ਦੱਸਿਆ ਗਿਆ ਕਿ ਇਹ ਸਿਰਫ਼ Trailer ਹੈ।

ਧਮਕੀ ਦਿੱਤੀ ਗਈ ਕਿ ਜੇਕਰ ਫਰੌਤੀ ਦੇ ਪੈਸੇ ਨਾ ਦਿੱਤੇ ਤਾਂ ਹਮਲਾ ਘਰ ਤੇ ਹੋਏਗਾ ਤੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕਤਲ ਕੀਤਾ ਜਾਏਗਾ।

Bhagwant Mann ਕੀ ਇਨੀਆਂ ਸਾਰੀਆਂ ਘਟਨਾਵਾਂ ਹੋਣ ਤੋਂ ਬਾਅਦ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਅਹੁਦੇ ਤੋ ਤੁਸੀਂ ਅਸਤੀਫ਼ਾ ਨਹੀਂ ਦੇਵੋਗੇ❗

ਇਹ ਸਾਰੇ ਮਾਮਲੇ ਦੀ NIA ਤੋਂ ਸਵਤੰਤਰ ਜਾਂਚ ਕਰਵਾਈ ਜਾਵੇ।

Bhagwant Mann ਜੀ ਅਸਤੀਫ਼ਾ ਦਿਓ ਕਿਉਂਕਿ ਤੁਸੀਂ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਚ ਰੱਖਣ ਲਈ ਬੁਰੀ ਤਰ੍ਹਾਂ ਨਾਕਾਮ ਰਹੇ ਹੋ।

Tags:    

Similar News