Breaking : ਦੱਖਣੀ ਅਮਰੀਕਾ ਵਿੱਚ 8.0 ਤੀਬਰਤਾ ਦਾ ਤੇਜ਼ ਭੂਚਾਲ, ਮੱਚ ਗਈ ਤੜਥੱਲੀ
ਇਸ ਤੋਂ ਪਹਿਲਾਂ ਵੀ ਅਮਰੀਕਾ ਵਿੱਚ ਕਈ ਵਾਰ 8.0 ਜਾਂ ਇਸ ਤੋਂ ਵੱਧ ਤੀਬਰਤਾ ਦੇ ਭੂਚਾਲ ਆ ਚੁੱਕੇ ਹਨ।
ਸੁਨਾਮੀ ਦਾ ਖ਼ਤਰਾ
ਦੱਖਣੀ ਅਮਰੀਕਾ - ਦੱਖਣੀ ਅਮਰੀਕਾ ਦੇ ਡ੍ਰੇਕ ਪੈਸੇਜ ਖੇਤਰ ਵਿੱਚ ਅੱਜ ਇੱਕ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸਦੀ ਤੀਬਰਤਾ 8.0 ਮਾਪੀ ਗਈ ਹੈ, ਜੋ ਕਿ ਬਹੁਤ ਖ਼ਤਰਨਾਕ ਮੰਨੀ ਜਾਂਦੀ ਹੈ। ਇਸ ਤੀਬਰਤਾ ਦੇ ਭੂਚਾਲ ਕਾਰਨ ਆਮ ਤੌਰ 'ਤੇ ਇਮਾਰਤਾਂ ਢਹਿ ਜਾਂਦੀਆਂ ਹਨ ਅਤੇ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕੀਤੀ ਜਾਂਦੀ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਅਨੁਸਾਰ, ਇਸ ਭੂਚਾਲ ਦੀ ਡੂੰਘਾਈ 10.8 ਕਿਲੋਮੀਟਰ ਦੱਸੀ ਜਾ ਰਹੀ ਹੈ।
ਡ੍ਰੇਕ ਪੈਸੇਜ ਕੀ ਹੈ?
ਡ੍ਰੇਕ ਪੈਸੇਜ ਇੱਕ ਚੌੜਾ ਸਮੁੰਦਰੀ ਰਸਤਾ ਹੈ ਜੋ ਦੱਖਣ-ਪੂਰਬੀ ਪ੍ਰਸ਼ਾਂਤ ਮਹਾਸਾਗਰ ਅਤੇ ਦੱਖਣ-ਪੱਛਮੀ ਅਟਲਾਂਟਿਕ ਮਹਾਸਾਗਰ ਨੂੰ ਜੋੜਦਾ ਹੈ। ਇਸ ਖੇਤਰ ਵਿੱਚ ਇੰਨੀ ਵੱਡੀ ਤੀਬਰਤਾ ਦਾ ਭੂਚਾਲ ਆਉਣਾ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਸ ਨਾਲ ਸੁਨਾਮੀ ਦਾ ਖ਼ਤਰਾ ਵਧ ਜਾਂਦਾ ਹੈ।
ਪਹਿਲਾਂ ਵੀ ਆਏ ਭੂਚਾਲ
ਇਸ ਤੋਂ ਪਹਿਲਾਂ ਵੀ ਅਮਰੀਕਾ ਵਿੱਚ ਕਈ ਵਾਰ 8.0 ਜਾਂ ਇਸ ਤੋਂ ਵੱਧ ਤੀਬਰਤਾ ਦੇ ਭੂਚਾਲ ਆ ਚੁੱਕੇ ਹਨ। ਸਭ ਤੋਂ ਵੱਧ ਅਜਿਹੇ ਭੂਚਾਲ ਅਲਾਸਕਾ ਵਿੱਚ ਦਰਜ ਕੀਤੇ ਗਏ ਹਨ, ਜਿੱਥੇ 8.0 ਤੋਂ 9 ਤੀਬਰਤਾ ਤੱਕ ਦੇ ਝਟਕੇ ਦੇਖੇ ਗਏ ਹਨ। ਇਸ ਤਰ੍ਹਾਂ ਦੇ ਭੂਚਾਲਾਂ ਨਾਲ ਇਮਾਰਤਾਂ, ਪੁਲ ਅਤੇ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਤੋਂ ਪਹਿਲਾਂ, ਜਾਪਾਨ ਅਤੇ ਤੁਰਕੀ ਵਿੱਚ ਵੀ ਅਜਿਹੇ ਭੂਚਾਲ ਆਏ ਸਨ, ਜਿਨ੍ਹਾਂ ਨੇ ਬਹੁਤ ਤਬਾਹੀ ਮਚਾਈ ਸੀ।