ਲਾਸ ਏਂਜਲਸ : ਅੱਗ ਬੁਝਾਉ ਵਿਭਾਗ 'ਚ ਸਟਾਫ ਦੀ ਘਾਟ ਕਾਰਨ ਮੁਸੀਬਤ ਵਧੀ
ਡੇ ਸ਼ਹਿਰਾਂ ਵਿਚ ਕੇਵਲ ਸੈਨ ਡਇਏਗੋ ਹੀ ਇਕ ਅਜਿਹਾ ਸ਼ਹਿਰ ਹੈ ਜਿਸ ਕੋਲ ਪ੍ਰਤੀ ਵਿਅਕਤੀ ਘੱਟ ਮੁਲਾਜ਼ਮ ਹਨ। ਸੈਨ ਫਰਾਂਸਿਸਕੋ ਕੋਲ 15 ਲੱਖ ਵੱਸੋਂ ਲਈ 1800;
ਯੁਨੀਅਨ ਵੱਲੋਂ ਮੁੱਦਾ ਉਠਾਉਣ ਦੇ ਬਾਵਜੂਦ ਨਹੀਂ ਦਿੱਤਾ ਕਿਸੇ ਨੇ ਧਿਆਨ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਲਾਸ ਏਂਜਲਸ ਕਾਊਂਟੀ, ਕੈਲੀਫੋਰਨੀਆ, ਦੇ ਜੰਗਲਾਂ ਨੂੰ ਲੱਗੀ ਅੱਗ ਨੂੰ ਹਫਤਾ ਹੋਣ ਵਾਲਾ ਹੈ ਪਰਤੂੰ ਅਜੇ ਤੱਕ ਅੱਗ ਉਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਨਾ ਕਾਫੀ ਸਾਬਤ ਹੋ ਰਹੀਆਂ ਹਨ। ਹੁਣ ਤੱਕ ਦੋ ਦਰਜਨ ਤੋਂ ਵਧ ਲੋਕ ਅੱਗ ਵਿਚ ਸੜ ਕੇ ਮਾਰੇ ਜਾ ਚੁੱਕੇ ਹਨ ਤੇ 40000 ਤੋਂ ਵਧ ਜੰਗਲ ਸੜ ਗਏ ਹਨ। ਇਸ ਤੋਂ ਇਲਾਵਾ 12000 ਤੋਂ ਵਧ ਇਮਾਰਤਾਂ ਅੱਗ ਦੀ ਭੇਟ ਹੋ ਚੁੱਕੀਆਂ ਹਨ। ਇਨਾਂ ਵਿਚ ਘਰ, ਸਕੂਲ ਤੇ ਕਾਰੋਬਾਰੀ ਇਮਾਰਤਾਂ ਸ਼ਾਮਿਲ ਹਨ। ਅੱਗ ਉਪਰ ਕਾਬੂ ਨਾ ਪਾ ਸਕਣ ਦੇ ਹੋਰ ਕਾਰਨਾਂ ਤੋਂ ਇਲਾਵਾ ਇਕ ਮੁੱਖ ਕਾਰਨ ਲਾਸ ਏਂਜਲਸ ਅੱਗ ਵਿਭਾਗ (ਐਲ ਏ ਐਫ ਡੀ) ਵਿਚ ਸਟਾਫ ਦੀ ਘਾਟ ਹੋਣਾ ਵੀ ਇਕ ਕਾਰਨ ਹੈ।
ਅੱਗ ਲੱਗਣ ਤੋਂ ਇਕ ਮਹੀਨੇ ਦੇ ਵੀ ਘੱਟ ਸਮੇ ਤੋਂ ਪਹਿਲਾਂ ਸਿਟੀ ਹਾਲ ਵਿਚ ਇਕੱਠੇ ਹੋਏ ਲੰਬੇ ਸਮੇ ਤੋਂ ਕੰਮ ਕਰਦੇ ਆ ਰਹੇ ਅੱਗ ਬੁਝਾਉਣ ਵਾਲੇ ਸਟਾਫ ਨੇ ਸਾਧਨਾਂ ਦੀ ਘਾਟ ਦਾ ਮੁੱਦਾ ਉਠਾਇਆ ਸੀ ਤੇ ਕਿਹਾ ਸੀ ਕਿ ਲੱਖਾਂ ਡਾਲਰਾਂ ਦੀ ਕੀਮਤ ਵਾਲੇ ਅੱਗ ਬੁਝਾਉਣ ਵਾਲੇ ਟਰੱਕ ਮਕੈਨਿਕਾਂ ਦੀ ਘਾਟ ਕਾਰਨ ਚਿੱਟਾ ਹਾਥੀ ਬਣ ਗਏ ਹਨ। ਬਜਟ ਦੀ ਘਾਟ ਕਾਰਨ ਮਕੈਨਿਕਾਂ ਦੀ ਗਿਣਤੀ ਸੁੰਗੜ ਗਈ ਹੈ। ਸ਼ਹਿਰ ਦੇ ਅੱਗ ਵਿਭਾਗ ਦੀ ਯੂਨੀਅਨ ਦੇ ਪ੍ਰਧਾਨ ਫਰੈਡੀ ਐਸਕੋਬਰ ਨੇ ਕਿਹਾ ਸੀ ਕਿ ''ਮੈ ਉਹ ਕਹਿਣ ਜਾ ਰਿਹਾ ਹਾਂ ਜੋ ਲੋਕ ਨਹੀਂ ਕਹਿ ਸਕਦੇ। ਜੇਕਰ ਅਸੀਂ ਇਕ ਅਸਾਮੀ ਘਟਾਉਂਦੇ ਹਾਂ, ਇਕ ਸਟੇਸ਼ਨ ਬੰਦ ਕਰਦੇ ਹਾਂ ਤਾਂ ਲਾਸ ਏਂਜਲਸ ਵਾਸੀਆਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ ਤੇ ਕੋਈ ਮਾਰਿਆ ਜਾਵੇਗਾ।'' ਜੇਕਰ ਦੂਸਰੇ ਸ਼ਹਿਰਾਂ ਨਾਲ ਤੁਲਨਾ ਕਰੀਏ ਤਾਂ ਯੁਨੀਅਨ ਦੁਆਰਾ ਉਠਾਇਆ ਗਿਆ ਮੁੱਦਾ ਠੀਕ ਲੱਗਦਾ ਹੈ। ਇਕ ਵਿਸ਼ਲੇਸ਼ਣ ਅਨੁਸਾਰ ਅਮਰੀਕਾ ਦੇ 10 ਵੱਡੇ ਸ਼ਹਿਰਾਂ ਦੀ ਤੁਲਨਾ ਵਿਚ ਲਾਸ ਏਂਜਲਸ ਫਾਇਰ ਵਿਭਾਗ (ਐਲ ਏ ਐਫ ਡੀ) ਵਿਚ ਸਟਾਫ ਘੱਟ ਹੈ ਜਿਸ ਕਾਰਨ ਰੋਜਾਨਾ ਦੀਆਂ ਛੋਟੀਆਂ ਮੋਟੀਆਂ ਘਟਨਾਵਾਂ ਤੇ ਵੱਡੀ ਪੱਧਰ 'ਤੇ ਲੱਗ ਰਹੀਆਂ ਅੱਗਾਂ ਦੀਆਂ ਘਟਨਾਵਾਂ ਨਾਲ ਨਜਿੱਠਣ ਵਿਚ ਮੁਸ਼ਕਿਲ ਆ ਰਹੀ ਹੈ।
ਅਮਰੀਕਾ ਦੇ ਅੱਗ ਨਾਲ ਪ੍ਰਭਾਵਿਤ ਹੋਣ ਵਾਲੇ ਖਤਰਨਾਕ ਖੇਤਰਾਂ ਵਿਚ ਲਾਸ ਏਂਜਲਸ ਸ਼ਾਮਿਲ ਹੋਣ ਦੇ ਬਾਵਜੂਦ ਐਲ ਏ ਐਫ ਡੀ ਕੋਲ 1000 ਵਾਸੀਆਂ ਪਿੱਛੇ ਇਕ ਮੁਲਾਜ਼ਮ (ਫਾਇਰਫਾਈਟਰ) ਹੈ। ਸ਼ਿਕਾਗੋ, ਡਲਾਸ ਤੇ ਹਿਊਸਟਨ ਵਰਗੇ ਦੂਸਰੇ ਸ਼ਹਿਰਾਂ ਵਿਚ ਏਨੇ ਹੀ ਵਾਸੀਆਂ ਲਈ ਤਕਰੀਬਨ 2 ਮੁਲਾਜ਼ਮ ਹਨ। ਵੱਡੇ ਸ਼ਹਿਰਾਂ ਵਿਚ ਕੇਵਲ ਸੈਨ ਡਇਏਗੋ ਹੀ ਇਕ ਅਜਿਹਾ ਸ਼ਹਿਰ ਹੈ ਜਿਸ ਕੋਲ ਪ੍ਰਤੀ ਵਿਅਕਤੀ ਘੱਟ ਮੁਲਾਜ਼ਮ ਹਨ। ਸੈਨ ਫਰਾਂਸਿਸਕੋ ਕੋਲ 15 ਲੱਖ ਵੱਸੋਂ ਲਈ 1800 ਮੁਲਾਜ਼ਮ ਹਨ ਜਦ ਕਿ ਲਾਸ ਏਂਜਲਸ ਦੀ 40 ਲੱਖ ਆਬਾਦੀ ਲਈ 3500 ਮੁਲਾਜ਼ਮ ਨਿਸ਼ਚਤ ਕੀਤੇ ਗਏ ਹਨ। ਹਾਲਾਂ ਕਿ ਮਾਹਿਰ ਮੰਨਦੇ ਹਨ ਕਿ ਏਨੀ ਵੱਡੀ ਪੱਧਰ ਉਪਰ ਲੱਗੀ ਅੱਗ 'ਤੇ ਵਿਸ਼ਵ ਦਾ ਕੋਈ ਵੀ ਅੱਗ ਬੁਝਾਊ ਵਿਭਾਗ ਆਸਾਨੀ ਨਾਲ ਸਾਹਮਣਾ ਨਹੀਂ ਕਰ ਸਕਦਾ ਪਰੰਤੂ ਐਲ ਏ ਐਫ ਡੀ ਵਿਚ ਮੁਲਾਜ਼ਮਾਂ ਦੀ ਘਾਟ ਦਾ ਹੋਣਾ ਆਪਣੇ ਆਪ ਵਿਚ ਇਕ ਵੱਡਾ ਮੁੱਦਾ ਹੈ। ਯੁਨੀਅਨ ਅਨੁਸਾਰ ਐਲ ਏ ਐਫ ਡੀ ਵਿਚ ਹੋਰ ਨਿਵੇਸ਼ ਦੀ ਲੋੜ ਹੈ।