ਲਾਕੇਨ ਰਿਲੇ ਐਕਟ ਸਮੂਹਿਕ ਦੇਸ਼ ਨਿਕਾਲੇ ਦਾ ਰਾਸ਼ਟਰੀ ਮਾਰਗ- ਜਯਾਪਾਲ ਵੱਲੋਂ ਵਿਰੋਧ

ਇਸ ਤਹਿਤ ਲੋੜੀਂਦੀ ਪ੍ਰਕ੍ਰਿਆ ਨੂੰ ਅਖੋਂ ਪਰੋਖੇ ਕੀਤਾ ਗਿਆ ਹੈ ਤੇ ਬਿਨਾਂ ਦਸਤਾਵੇਜ ਉਸ ਵਿਅਕਤੀ ਵਿਰੁੱਧ ਕਾਰਵਾਈ ਦੀ ਇਜਾਜ਼ਤ ਦਿੱਤੀ ਗਈ ਹੈ ਜੋ ਵਿਅਕਤੀ ਚੋਰੀ ਜਾਂ ਸਟੋਰ ਤੋਂ ਕੋਈ;

Update: 2025-01-17 05:53 GMT

ਲਾਕੇਨ ਰਿਲੇ ਐਕਟ ਸਮੂਹਿਕ ਦੇਸ਼ ਨਿਕਾਲੇ ਦਾ ਰਾਸ਼ਟਰੀ ਮਾਰਗ- ਸਾਂਸਦ ਜਯਾਪਾਲ ਵੱਲੋਂ ਜਬਰਦਸਤ ਵਿਰੋਧ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਭਾਰਤੀ- ਅਮਰੀਕੀ ਮੂਲ ਦੀ ਕਾਂਗਰਸ ਮੈਂਬਰ ਪਰਾਮਿਲਾ ਜਯਾਪਾਲ ਨੇ ਲਾਕੇਨ ਰਿਲੇ ਐਕਟ ਦਾ ਜਬਰਦਸਤ ਵਿਰੋਧ ਕਰਦਿਆਂ ਕਿਹਾ ਹੈ ਕਿ ''ਇਹ ਸਮੂਹਿਕ ਦੇਸ਼ ਨਿਕਾਲੇ ਦਾ ਰਾਸ਼ਟਰੀ ਮਾਰਗ ਹੈ।'' ਇਸ ਬਿੱਲ ਵਿਚ ਪ੍ਰਵਾਸੀ ਅਪਰਾਧੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤੇ ਬਿੱਲ ਅਧਿਕਾਰੀਆਂ ਨੂੰ ਬਿਨਾਂ ਲੋੜੀਂਦੀ ਪ੍ਰਕ੍ਰਿਆ ਦੇ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਸ ਕਾਰਨ ਬਿੱਲ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਜਯਾਪਾਲ ਨੇ ਟਵਿਟਰ ਉਪਰ ਪਾਈ ਇਕ ਪੋਸਟ ਵਿਚ ਕਿਹਾ ਹੈ '' ਇਹ ਬੁਰਾ ਬਿੱਲ ਹੈ। ਇਸ ਤਹਿਤ ਲੋੜੀਂਦੀ ਪ੍ਰਕ੍ਰਿਆ ਨੂੰ ਅਖੋਂ ਪਰੋਖੇ ਕੀਤਾ ਗਿਆ ਹੈ ਤੇ ਬਿਨਾਂ ਦਸਤਾਵੇਜ ਉਸ ਵਿਅਕਤੀ ਵਿਰੁੱਧ ਕਾਰਵਾਈ ਦੀ ਇਜਾਜ਼ਤ ਦਿੱਤੀ ਗਈ ਹੈ ਜੋ ਵਿਅਕਤੀ ਚੋਰੀ ਜਾਂ ਸਟੋਰ ਤੋਂ ਕੋਈ ਸਮਾਨ ਚੁੱਕ ਕੇ ਦੌੜ ਜਾਣ ਦੇ ਮਾਮਲੇ ਵਿਚ ਗ੍ਰਿਫਤਾਰ ਹੋਇਆ ਹੋਵੇ ਜਾਂ ਉਸ ਵਿਰੁੱਧ ਦੋਸ਼ ਲਾਏ ਗਏ ਹੋਣ। ਕਿਸੇ ਸੁਣਵਾਈ ਦੀ ਲੋੜ ਨਹੀਂ ਜਿਸ ਕਾਰਨ ਪ੍ਰਵਾਸੀ ਡਰੇ ਹੋਏ ਹਨ।'' ਜਯਾਪਾਲ ਅਨੁਸਾਰ ਇਹ ਬਿੱਲ ਬਿਨਾਂ ਸਜ਼ਾ ਦੇ ਦਸਤਾਵੇਜ਼ ਰਹਿਤ ਪ੍ਰਵਾਸੀਆਂ ਦੀ ਗ੍ਰਿਫਤਾਰੀ ਦਾ ਰਾਹ ਪੱਧਰਾ ਕਰਦਾ ਹੈ। ਸਦਨ ਇਸ ਬਿੱਲ ਨੂੰ ਪਹਿਲਾਂ ਹੀ ਪਾਸ ਕਰ ਚੁੱਕਾ ਹੈ ਤੇ ਸੈਨੇਟ ਨੇ ਪਿੱਛਲੇ ਹਫਤੇ ਬਿੱਲ ਨੂੰ ਅਗਲੀ ਪ੍ਰਕ੍ਰਿਆ ਲਈ 84-9 ਦੇ ਫਰਕ ਨਾਲ ਅੱਗੇ ਤੋਰ ਦਿੱਤਾ ਹੈ।

Tags:    

Similar News