ਪਿਤਾ ਦੀ ਚਾਹ ਦੀ ਦੁਕਾਨ ਤੋਂ ਮਿਲੇ ਜ਼ਿੰਦਗੀ ਦੇ ਸਬਕ: ਪ੍ਰਧਾਨ ਮੰਤਰੀ ਮੋਦੀ
ਗਰੀਬੀ ਵਿੱਚ ਬੀਤਿਆ ਬਚਪਨ;
ਗਰੀਬੀ ਵਿੱਚ ਬੀਤਿਆ ਬਚਪਨ, ਪਿਤਾ ਦੀ ਚਾਹ ਦੀ ਦੁਕਾਨ ਤੋਂ ਮਿਲੇ ਜ਼ਿੰਦਗੀ ਦੇ ਸਬਕ: ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਪੋਡਕਾਸਟਰ ਲੈਕਸ ਫ੍ਰਾਈਡਮੈਨ ਨਾਲ ਗੱਲਬਾਤ ਦੌਰਾਨ ਆਪਣੇ ਗਰੀਬੀ-ਭਰੇ ਬਚਪਨ ਨੂੰ ਯਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪਿਤਾ ਦੀ ਚਾਹ ਦੀ ਦੁਕਾਨ ਤੇ ਬੈਠ ਕੇ, ਅਤੇ ਮਾਂ ਤੋਂ ਮਿਲੀਆਂ ਸਿੱਖਿਆਵਾਂ ਨੇ ਉਨ੍ਹਾਂ ਦੇ ਜੀਵਨ ਦੇ ਮੁੱਢਲੇ ਸਿਧਾਂਤ ਤੈਅ ਕੀਤੇ।
ਸਾਫ਼-ਸੁਥਰੇ ਰਹਿਣ ਦੀ ਆਦਤ ਬਚਪਨ ਤੋਂ
ਮੋਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਸਾਫ਼ ਕੱਪੜੇ ਪਹਿਨਣ ਦੀ ਆਦਤ ਸੀ। ਉਨ੍ਹਾਂ ਨੇ ਯਾਦ ਕੀਤਾ ਕਿ ਜਦੋਂ ਚਾਚਾ ਨੇ ਉਨ੍ਹਾਂ ਨੂੰ ਨੰਗੇ ਪੈਰ ਸਕੂਲ ਜਾਂਦੇ ਦੇਖਿਆ, ਤਾਂ ਉਨ੍ਹਾਂ ਨੇ ਚਿੱਟੇ ਕੈਨਵਸ ਜੁੱਤੇ ਲਿਆ ਦਿੱਤੇ। ਉਹ ਹਰ ਸ਼ਾਮ ਚਾਕ ਦੇ ਟੁਕੜੇ ਇਕੱਠੇ ਕਰਕੇ, ਪਾਣੀ ਨਾਲ ਪੇਸਟ ਬਣਾਉਂਦੇ ਅਤੇ ਜੁੱਤਿਆਂ ਨੂੰ ਚਮਕਾਉਂਦੇ ਰਹਿੰਦੇ।
ਮਾਤਾ-ਪਿਤਾ ਤੋਂ ਮਿਲੀਆਂ ਸਿਖਿਆਵਾਂ
ਉਨ੍ਹਾਂ ਨੇ ਦੱਸਿਆ ਕਿ ਕਿਵੇਂ ਮਾਂ ਸਵੇਰੇ 5 ਵਜੇ ਤੋਂ ਘਰੇਲੂ ਉਪਚਾਰ ਕਰਦੀ, ਜਿਸ ਕਰਕੇ ਲੋਕ ਆਪਣੇ ਬੱਚਿਆਂ ਨੂੰ ਇਲਾਜ ਲਈ ਉਨ੍ਹਾਂ ਦੇ ਘਰ ਲਿਆਉਂਦੇ। ਉਨ੍ਹਾਂ ਨੇ ਕਿਹਾ, "ਸੇਵਾ ਦੀ ਭਾਵਨਾ ਮੈਨੂੰ ਮੇਰੇ ਪਰਿਵਾਰ ਤੋਂ ਮਿਲੀ।"
ਪਿਤਾ ਦੀ ਚਾਹ ਦੀ ਦੁਕਾਨ ਤੋਂ ਪ੍ਰੇਰਣਾ
ਮੋਦੀ ਨੇ ਦੱਸਿਆ ਕਿ ਉਹ ਪਿਤਾ ਦੀ ਚਾਹ ਦੀ ਦੁਕਾਨ 'ਤੇ ਬੈਠਦੇ ਅਤੇ ਉਥੇ ਆਉਣ ਵਾਲਿਆਂ ਦੀ ਬੋਲੀ, ਹਾਵ-ਭਾਵ ਅਤੇ ਸੰਵਾਦ ਦੀ ਗਹਿਰੀ ਸਮਝ ਬਣਾਈ। ਇਹ ਤਜ਼ਰਬੇ ਉਨ੍ਹਾਂ ਦੇ ਜੀਵਨ ਵਿੱਚ ਅਹਿਮ ਸਿੱਖਿਆਵਾਂ ਦੇ ਸਰੋਤ ਬਣੇ।
ਉਨ੍ਹਾਂ ਨੇ ਕਿਹਾ, "ਮੇਰੀ ਜ਼ਿੰਦਗੀ ਗਰੀਬੀ ਵਿੱਚ ਬੀਤੀ, ਪਰ ਕਦੇ ਗਰੀਬੀ ਦਾ ਅਹਿਸਾਸ ਨਹੀਂ ਹੋਣ ਦਿੱਤਾ ਗਿਆ।"