ਸਰਸ ਮੇਲੇ 'ਚ ਲਜ਼ੀਜ਼ ਪਕਵਾਨਾਂ ਨੇ ਦਰਸ਼ਕ ਮੋਹੇ
ਇੱਥੇ ਲਾਹੌਰੀ ਪੰਜਾਬ ਢਾਬਾ, ਅੰਮ੍ਰਿਤਸਰੀ ਛੋਲੇ ਭਟੂਰੇ, ਸਿਕਮ-ਚਾਈਨੀਜ਼-ਮੋਮੋਜ-ਨਿਊਡਲਜ਼ ਦਾ ਕੰਬੋ, ਅੰਨਾ ਡੋਸਾ ਫਰਾਮ ਮੁੰਬਈ, ਅੰਮ੍ਰਿਤਸਰੀ ਨਾਨ੍ਹ ਕੁਲਚਾ, ਦਿੱਲੀ ਚਾਟ ਕਾਰਨਰ;
-ਭਾਂਤ-ਭਾਂਤ ਦੇ ਖਾਣ-ਪੀਣ ਦੇ ਪਦਾਰਥਾਂ ਨੇ ਲੋਕਾਂ ਦੇ ਮੂੰਹ 'ਚ ਲਿਆਂਦਾ ਪਾਣੀ
ਪਟਿਆਲਾ, 21 ਫਰਵਰੀ:
ਪਟਿਆਲਾ ਵਿਰਾਸਤੀ ਮੇਲੇ ਤਹਿਤ ਇੱਥੇ 14 ਫਰਵਰੀ ਨੂੰ ਸ਼ੁਰੂ ਹੋਏ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਵਿਖੇ ਲੱਗੀਆਂ ਵੱਖ-ਵੱਖ ਲਜ਼ੀਜ਼ ਪਕਵਾਨਾਂ ਦੀਆਂ ਸਟਾਲਾਂ ਨੇ ਦਰਸ਼ਕਾਂ ਨੂੰ ਮੋਹ ਲਿਆ ਹੈ। ਪਟਿਆਲਵੀ ਇਥੇ ਸਥਾਨਕ ਸ਼ਹਿਰ, ਦਿੱਲੀ, ਬੰਬੇ, ਹਿਮਾਚਲੀ ਫੂਡ ਸਮੇਤ ਰਾਜਸਥਾਨ ਤੇ ਹੋਰ ਸ਼ਹਿਰਾਂ ਤੋਂ ਆਏ ਪਕਵਾਨ ਇੱਥੇ ਪੁੱਜਣ ਵਾਲਿਆਂ ਦੇ ਮੂੰਹ ਵਿੱਚ ਪਾਣੀ ਲੈ ਆਉਂਦੇ ਹਨ ਤੇ ਲਜ਼ੀਜ਼ ਖਾਣਾ ਕੇ ਮੇਲੀ ਆਪਣੀਆਂ ਉਂਗਲਾਂ ਚੱਟਣ ਲਈ ਮਜ਼ਬੂਰ ਹੋ ਜਾਂਦੇ ਹਨ।
ਇਸ ਮੇਲੇ ਦੇ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਲੱਗੇ ਇਸ ਸਰਸ (ਸੇਲ ਆਫ਼ ਆਰਟੀਕਲਜ਼ ਆਫ਼ ਰੂਰਲ ਆਰਟੀਸਨਸ) ਮੇਲੇ ਵਿੱਚ ਦੇਸੀ ਘਿਉ ਦੇ ਸ਼ੁੱਧ ਪਕਵਾਨ ਦਰਸ਼ਕਾਂ ਨੂੰ ਮੋਹਦੇ ਹਨ। ਉਨ੍ਹਾਂ ਕਿਹਾ ਕਿ ਭਾਂਤ-ਭਾਂਤ ਦੇ ਪਦਾਰਥ ਖਾਣ-ਪੀਣ ਲਈ ਇੱਥੇ ਦਰਸ਼ਕਾਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ। ਇਸ ਤੋਂ ਬਿਨ੍ਹਾਂ ਸਾਫ਼-ਸਫ਼ਾਈ ਤੇ ਭੋਜਨ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਸਮੂਹ ਸਟਾਲਾਂ ਨੂੰ ਵਿਸ਼ੇਸ਼ ਨਿਰਦਸ਼ ਦਿੱਤੇ ਗਏ ਹਨ।
ਇੱਥੇ ਲਾਹੌਰੀ ਪੰਜਾਬ ਢਾਬਾ, ਅੰਮ੍ਰਿਤਸਰੀ ਛੋਲੇ ਭਟੂਰੇ, ਸਿਕਮ-ਚਾਈਨੀਜ਼-ਮੋਮੋਜ-ਨਿਊਡਲਜ਼ ਦਾ ਕੰਬੋ, ਅੰਨਾ ਡੋਸਾ ਫਰਾਮ ਮੁੰਬਈ, ਅੰਮ੍ਰਿਤਸਰੀ ਨਾਨ੍ਹ ਕੁਲਚਾ, ਦਿੱਲੀ ਚਾਟ ਕਾਰਨਰ, ਦਿੱਲੀ ਦਾ ਮਸ਼ਹੂਰ ਮੂੰਗ ਦਾਲ ਪਨੀਰ ਚਿੱਲਾ, ਬੰਬੇ ਚੌਪਾਟੀ ਫੂਡ ਆਈਸਕ੍ਰੀਮ ਰੋਲਰ, ਸਾਊਥ ਇੰਡੀਅਨ ਫੂਡ-ਡੋਸਾ ਆਦਿ, ਕੁੱਲ੍ਹੜ ਪੀਜ਼ਾ ਕਾਰਨਰ, ਕੁੱਲ੍ਹੜ ਚਾਹ, ਕਾਫ਼ੀ, ਜੂਸ, ਮਿਸਟਰ ਮੈਂਗੋ, ਕਲਕੱਤਾ ਰੌਲ, ਬੰਬੇ ਸਨੈਕਸ ਕਾਰਨਰ, ਹਰਿਆਣਾ ਦੀਆਂ ਜਲੇਬੀਆਂ, ਬੰਬੇ ਸਟਰੀਟ ਫੂਡ, ਰਾਜਸਥਾਨੀ ਭੋਜਨ-ਦਾਲ ਬਾਟੀ ਚੂਰਮਾ, ਨਾਇਰਾ ਸ਼ਾਪ ਦੇ ਸ਼ੇਕ ਤੇ ਕੋਲਡ ਡਰਿੰਕਸ, ਯੰਮੀ ਪੋਆਇੰਟ ਦਾ ਬਰਗਰ, ਪਾਸਤਾ ਆਦਿ ਸਮੇਤ ਹਿਮਾਚਲੀ ਫੂਡ ਦਰਸ਼ਕਾਂ ਨੂੰ ਖਿੱਚ ਰਹੇ ਹਨ। ਇਹ ਲਜ਼ੀਜ਼ ਪਕਵਾਨ ਨੌਜਵਾਨਾਂ ਤੇ ਬੱਚਿਆਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦਾ ਖਾਣਾ ਖਾਣ ਲਈ ਮਜ਼ਬੂਰ ਕਰ ਰਹੇ ਹਨ।